Saturday, November 14, 2009

ਮੇਰੇ ਜੀਣ ਦਾ ਏਹੋ ਏ ਅੰਦਾਜ ਮੇਰੇ ਦੋਸਤਾ

ਜਿਸ ਗੱਲ ਤੇ ਕਰੇ ਇਤਰਾਜ ਮੇਰੇ ਦੋਸਤਾ
ਮੇਰੇ ਜੀਣ ਦਾ ਏਹੋ ਏ ਅੰਦਾਜ ਮੇਰੇ ਦੋਸਤਾ

ਲੂਣ ਪਾਇਆ ਜਿਨਾਂ ਮੇਰੇ ਰਿਸਦੇ ਨਾਸੂਰ ਤੇ
ਕਹਿਰ ਢਾਇਆ ਜਿਨਾਂ ਮੇਰੇ ਦਿਲ ਮਜਬੂਰ ਤੇ
ਕਿੰਝ ਕਰਾਂ ਉਹਨਾਂ ਨਾਲ ਲਿਹਾਜ ਮੇਰੇ ਦੋਸਤਾ
ਮੇਰੇ ਜੀਣ ਦਾ ਏਹੋ ਏ ਅੰਦਾਜ ਮੇਰੇ ਦੋਸਤਾ

ਕੰਡੇ ਸੀ ਵਿਛਾਏ ਜਿਨਾਂ ਮੇਰੇ ਰਾਹਾਂ ਤੇ
ਹੰਝੂ ਕੇਰੇ ਜਿਨਾਂ ਮੇਰੇ ਆਉਦੇ ਸਾਹਾਂ ਤੇ
ਲਾਹੁੰਦਾ ਹਾਂ ਉਹਨਾਂ ਦਾ ਵਿਆਜ ਮੇਰੇ ਦੋਸਤਾ
ਮੇਰੇ ਜੀਣ ਦਾ ਏਹੋ ਏ ਅੰਦਾਜ ਮੇਰੇ ਦੋਸਤਾ

ਪਿੱਠ ਉੱਤੇ ਕੀਤੇ ਵਾਰ ਜਿਗਰੀ ਯਾਰਾਂ ਨੇ
ਜਸ਼ਨ ਮਨਾਉਂਦੇ ਹੋਈਆਂ ਮੇਰੀਆਂ ਜੋ ਹਾਰਾਂ ਨੇ
ਯਾਰੀ ਦਾ ਸਿੱਖਿਆ ਨਵਾਂ ਰਿਵਾਜ ਮੇਰੇ ਦੋਸਤਾ
ਮੇਰੇ ਜੀਣ ਦਾ ਏਹੋ ਏ ਅੰਦਾਜ ਮੇਰੇ ਦੋਸਤਾ

ਲੋਕਾਂ ਮੈਨੂੰ ਚਾਹਿਆ ਮਿੱਟੀ ਚ ਮਿਲਾਉਣ ਲਈ
ਪੈਰਾਂ ਹੇਠ ਰੋਲ ਸੁੱਕੇ ਕੱਖ ਬਣਾਉਣ ਲਈ
ਪਰ "ਬਰਾੜ" ਤਾਂ ਉੱਡਿਆ ਜਹਾਜ ਮੇਰੇ ਦੋਸਤਾ
ਮੇਰੇ ਜੀਣ ਦਾ ਏਹੋ ਏ ਅੰਦਾਜ ਮੇਰੇ ਦੋਸਤਾ

1 comment: