Saturday, November 14, 2009

ਮੇਰੀ ਬਿਰਹਾ

ਮੇਰੇ ਗੀਤਾ ਦੀ ਮੈਨੂੰ ਪੀੜ ਸਦਾ
ਰਾਤਾ ਨੂੰ ਆਣ ਉਠਾਂਲਦੀ ਏ.......
ਚੰਨ ਏਕਮ ਦਾ ਕੁੱਝ ਪੁੱਛਦਾ ਏ
ਪੋਣ ਹਿਜਰਾ ਦੀ ਬਾਤ ਪਾਂਵਦੀ ਏ......

ਤਾਰੇ ਜਿਉ ਗੱਲਾ ਕਰਦੇ ਨੇ
ਜਿਉ ਗੀਤ ਕੋਈ ਸੋਗੀ ਪੜਦੇ ਨੇ...........
ਹਿਜਰਾ ਦਾ ਟੁੱਕ ਖਲੇਰਦੇ ਨੇ
ਮੇਰੀ ਗੱਲ ਵਿੱਚ ਹਾਮੀ ਭਰਦੇ ਨੇ.......

ਇੱਕ ਚੁੱਪ ਹਨੇਰੀ ਰਾਤ ਜਹੀ
ਮੈਨੂੰ ਆਪਣੇ ਕੋਲ ਬਿਠਾਂਲਦੀ ਏ..........

ਮੈਨੂੰ ਬਿਰਹਾ ਕੁੱਛੜ ਚੱਕਦੀ ਏ
ਲੈ ਗੋਦੀ ਦੇ ਵਿੱਚ ਹੱਸਦੀ ਏ........
ਇਸ਼ਕੇ ਦੀ ਲੋਰੀ ਗਾਉਦੀ ਏ
ਮੈਨੂੰ ਵਾਂਗ ਪੂਤਣਾ ਲੱਗਦੀ ਏ..........

ਕੁੱਛੜ ਓ ਚਾ ਕੇ ਇਸ਼ਕੇ ਦੀ
ਮੈਨੂੰ ਪਹਿਲਾ ਓ ਪਾਠ ਪੜਾਂਵਦੀ ਏ.........

ਮੈ ਚੁੱਪ ਫਿਰ ਗੱਲਾ ਸੁਣਦਾ ਹਾਂ
ਤੇ ਆਪਣੀ ਪੀੜ ਨੂੰ ਬੁਣਦਾ ਹਾਂ........
ਫਿਰ ਸੱਭੇ ਚੁੱਪ ਹੋ ਜਾਦੇ ਨੇ
ਮੈ ਚੁੱਪ ਚੋ ਹੋਕਾ ਸੁਣਦਾ ਹਾਂ..........

ਮੇਰੇ ਪੋਤੜੇ ਵਿੱਗ ਫਿਰ ਕਿਧਰੇ
ਇੱਕ ਸੱਪਣੀ ਆਣ ਫੁਕਾਰਦੀ ਏ..............

ਮੈ ਪੀੜ ਵਸਲ ਦੀ ਮੰਗਦਾ ਹਾਂ
ਤੇ ਆਪਣੇ ਆਪ ਤੋ ਸੰਗਦਾ ਹਾਂ.........
ਓ ਐਸਾ ਮੈਨੂੰ ਡੰਗਦੀ ਏ
ਫਿਰ ਮੈ ਨਾ ਕਿਸੇ ਦੇ ਅੰਗ ਦਾ ਹਾਂ.......

ਮੇਰੀ ਸੱਜਰੀ ਪੀੜ ਫਿਰ ਇੱਕ
ਵਾਕ ਬਿਰਹੋ ਦਾ ਲੇਂਵਦੀ ਏ...................

ਮੇਰੀ ਜੇਠ ਜਵਾਨੀ ਹਰਦੀ ਏ
ਤੇ ਧੁੱਪ ਹਾੜ ਦੀ ਠਰਦੀ ਏ..........
ਏ ਲੱਗ ਕੰਧਾ ਸੰਗ ਰੋਦੀਂ ਏ
ਜਦ ਬਿਰਹਾ ਛੱਜੇ ਛੱਟਦੀ ਏ..........

ਇਹ ਸੂਤਕ ਰੁੱਤ ਤੋਂ ਮਰਨ ਰੁੱਤ
ਤੱਕ ਮੇਰੇ ਗੀਤ ਜੰਗਾਂਲਦੀ ਏ.

No comments:

Post a Comment