Saturday, November 14, 2009

ਸ਼ਹਿਰ ਤੇਰੇ ਦਾ ਰਸਤਾ

ਸ਼ਹਿਰ ਤੇਰੇ ਦਾ ਰਸਤਾ ਹੀ ਦੀਵਾਨਿਆਂ ਦੇ ਵਾਂਗ ਮਿਲਦਾ ਏ।
ਬਾਕੀ ਹਰ ਕੋਈ ਇੱਥੇ ਬੇਗਾਨਿਆਂ ਦੇ ਵਾਂਗ ਮਿਲਦਾ ਏ।

ਕਿਸ-ਕਿਸ ਗੱਲ ਤੇ, ਦੱਸ ਮੈਂ ਕਰਾਂ ਇਤਰਾਜ,
ਕਿ ਹਰ ਸ਼ਬਦ ਹੀ ਤਾਨਿਆਂ ਦੇ ਵਾਂਗ ਮਿਲਦਾ ਏ।

ਦੋ ਨੈਣਾਂ ਤੇ ਦਿਲ ਨੇ ਜੋ ਕੀਤੀ ਸੀ ਖਤਾ,
ਉਹਦਾ ਦੁਖ ਵੀ ਹਰਜਾਨਿਆਂ ਦੇ ਵਾਂਗ ਮਿਲਦਾ ਏ।

ਜਿੰਦਗੀ ਤਾਂ ਬਸ ਇਕ ਕੈਦ ਜਿਹੀ ਬਣ ਕੇ ਰਹਿ ਗਈ,
ਹੁਣ ਤਾਂ ਆਪਣਾ ਘਰ ਵੀ ਤਹਖਾਨਿਆਂ ਦੇ ਵਾਂਗ ਮਿਲਦਾ ਏ।

ਇਉ ਘੇਰ ਲੈਂਦੀ ਹੈ ਹਰ ਥਾਂ ਸ਼ਮਾਂ ਬਣ ਕੇ ਮੌਤ,
ਜਿਵੇਂ ਹਰ ਆਸਿਕ ਹੀ ਪਰਵਾਨਿਆਂ ਦੇ ਵਾਂਗ ਮਿਲਦਾ ਏ।

No comments:

Post a Comment