ਮੇਰੇ ਜੁਰਮ ਦਾ ਰੱਬ ਏਸਾ ਫੈਸਲਾ ਸੁਨਾਵੇਂ
ਮੈਂ ਹੋਵਾ ਆਖਰੀ ਸਾਹਾਂ ਤੇ ਉਹ ਮੈਨੂੰ ਮਿਲਨ ਆਵੇ
ਮੇਰੇ ਸੀਨੇ ਉਤੇ ਹੋਏ ਹੋਣ ਜਖਮ ਹਜ਼ਾਰਾਂ
ਮੇਰਾ ਦੇਖ-ਦੇਖ ਹਾਲ ਉਹਦੀ ਅੱਖ ਭਰ ਆਵੇ
ਮੈਨੂੰ ਬੁੱਕਲ ਚ ਲੈ ਕੇ ਉਹ ਭੁੱਬਾ ਮਾਰ ਰੋਵੇ
ਬਸ ਅੱਜ ਮੇਰੇ ਉਤੇ ਇੰਨਾ ਹੱਕ ਉਹ ਜਤਾਵੇ
ਪਹਿਲਾ ਰੁਸਦਾ ਸੀ ਉਹ ਜਿਵੇਂ ਗੱਲ-ਗੱਲ ਉਤੇ
ਅੱਜ ਫਿਰ ਮੇਰੇ ਨਾਲ ਕਿਸੇ ਗੱਲੋਂ ਰੁਸ ਜਾਵੇ
ਫਿਰ ਰੋਦਾਂ-ਰੋਦਾਂ ਕਹੇ ਤੈਨੂੰ ਕਦੇ ਨੀ ਬੁਲੌਣਾ
ਉਹਦਾ ਸੁਣ ਕੇ ਜਵਾਬ ਮੇਰਾ ਦਿਲ ਟੁਟ ਜਾਵੇਂ
ਇਹ ਕਰਮ ਦੀਆ ਖੇਡਾ ਉਹਨੂੰ ਕਿਵੇ ਸਮਝਾਵਾਂ
ਉਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾ ਚਾਹਵੇ
ਉਹਨੂੰ ਦੇਖ ਦਿਆ ਮੇਰੀ ਸਾਰੀ ਲੰਘ ਜੇ ਉਮਰ
ਮੇਰਾ ਆਖਰੀ ਉਹ ਸਾਹ ਏਨਾ ਲੰਮਾ ਹੋ ਜਾਵੇ
ਬਸ ਪੂਰੀ ਕਰ ਦੇਵੇ ਮੇਰੀ ਆਖਰੀ ਉਮਗ
ਮੇਰੀ ਲਾਸ਼ ਨੂੰ ਉਹ ਆਪਣੇ ਪਿਆਰ ਨਾਲ ਢੱਕ ਜਾਵੇ
ਮੈ ਆਵਾਗੀ ਉਡੀਕੀ ਅਗਲੇ ਜਨਮ
ਜਾਂਦੀ-ਜਾਂਦੀ ਝੂਠਾ ਜਿਹਾ ਵਾਦਾ ਕਰ ਜਾਵਾਂ
ਉਹਦੇ ਸਾਮਣੇ ਮੇਰੇ ਨੈਣਾ ਦੇ ਚਿਰਾਗ ਬੁਝ ਜਾਣ
ਉਹਦੀ ਪੁੰਨਿਆ ਨੂੰ ਮੱਸਿਆ ਦਾ ਦਾਗ ਲੱਗ ਜਾਵੇ
ਮੱਥਾ ਰਗੜ-ਰਗੜ ਮੰਗੇ ਫਰਿਆਦਾ
ਪਰ ਉਹਦਾ ਯਾਰ ਕਦੇ ਫਿਰ ਮੁੜ ਕੇ ਨਾ ਆਵੇ
very very nice.........
ReplyDelete