ਪੰਜਾਬ ਦੀ ਚਨਾਬ ਨਦੀ ਦੇ ਕਿਨਾਰੇ ਤੁਲਾ ਨੂੰ ਇੱਕ ਕੁੜੀ ਹੋਈ ਸੋਹਣੀ, ਕੁਮਹਾਰ ਦੇ ਕੁੜੀ ਸੋਹਣੀ ਦੀ ਖੂਬਸੂਰਤੀ ਦੀ ਕੀ ਗੱਲ ਸੀ. ਉਸ ਦਾ ਨਾਂ ਸੋਹਣੀ ਅਤੇ ਰੂਪ ਵੀ ਸੁਹਾਣਾ ਸੀ. ਉਸ ਦੇ ਨਾਲ ਹੀ ਇੱਕ ਮੁਗਲ ਵਪਾਰੀ ਦੇ ਗ ਹਰ ਜਨਮ ਲਿਆ ਇੱਜਤ ਬੇਗ ਨੇ ਜੋ ਅੱਗੇ ਜਾ ਕੇ ਮਹਿਵਾਲ ਕਹਿਲਾਇਆ. ਇੰਨ੍ਹਾਂ ਦੋਵਾਂ ਦੇ ਇਸ਼ਕ ਦੇ ਕਿੱਸੇ ਪੰਜਾਬ ਵਿੱਚ ਹੀ ਨਹੀਂ ਸਾਰੀ ਦੁਨਿਆ ਵਿੱਚ ਮਸ਼ਹੂਰ ਹਨ. ਘੁਮੱਕੜ ਇੱਜਤ ਬੇਗ ਨੇ ਪਿਤਾ ਦੀ ਅਨੁਮਤੀ ਲੈ ਕੇ ਦੇਸ਼ ਘੁੱਮਣ ਦਾ ਫੈਸਲਾ ਕੀਤਾ.
ਦਿੱਲੀ ਵਿੱਚ ਉਸ ਦਾ ਦਿਲ ਨਹੀਂ ਲਗਿਆ ਤੇ ਉਹ ਲਾਹੌਰ ਚਲਾ ਗਿਆ. ਉੱਥੇ ਵੀ ਜਦੋਂ ਉਸ ਨੂੰ ਸਕੂਨ ਨਹੀਂ ਮਿਲਿਆ ਤੇ ਉਹ ਘਰ ਵਾਪਿਸ ਆਓਣ ਲਗਿਆ. ਵਾਪਸੀ ਦੇ ਸਮੇਂ ਰਾਹ ਵਿੱਚ ਉਹ ਗੁਜਰਾਤ ਵਿੱਚ ਇੱਕ ਥਾਂ ਰੁਕ ਕੇ ਤੁਲਾ ਦੇ ਭਾਂਡੇ ਦੇਖਣ ਲਗ ਪਿਆ ਪਰ ਉਸ ਦੀ ਕੁੜੀ ਸੋਹਣੀ ਨੂੰ ਦੇਖਦੇ ਹੀ ਸਾਰਾ ਕੁੱਝ ਭੁੱਲ ਗਿਆ. ਸੋਹਣੀ ਦੇ ਇਸ਼ਤ ਵਿੱਚ ਗਿਰਫਤਾਰ ਇੱਜਤ ਬੇਗ ਨੇ ਉਸ ਦੇ ਘਰ ਜਾਨਵਰ ਚਰਾਓਣ ਦੀ ਨੌਕਰੀ ਕਰ ਲਈ. ਪੰਜਾਬ ਵਿੱਚ ਮੱਝਾਂ ਚਰਾਓਣ ਵਾਲੇ ਨੂੰ ਮਾਹਿਆਂ ਕਹਿੰਦੇ ਹਨ ਅਤੇ ਇਸ ਨਾਲ ਹੀ ਉਹ ਮਹਿਵਾਲ ਕਹਿਲਾਓਣ ਲਗ ਪਿਆ. ਮਹਿਵਾਲ ਵੀ ਬਹੁਤ ਖੂਬਸੂਰਤ ਸੀ ਅਤੇ ਉੰਨ੍ਹਾਂ ਦੀ ਮੁਲਾਕਾਤ ਮੁਹੱਬਤ ਵਿੱਚ ਬਦਲ ਗਈ.
ਜਦੋਂ ਸੋਹਣੀ ਦੀ ਮਾਤਾ ਨੂੰ ਇਹ ਗੱਲ ਪਤਾ ਚਲੀ ਤੇ ਉਸ ਨੇ ਸੋਹਣੀ ਨੋ ਫਟਕਾਰਿਆ. ਸੋਹਣੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਪਿਆਰ ਵਿੱਚ ਵਪਾਰੀ ਮਹਿਵਾਲ ਮੱਝ ਚਰਾਓਣ ਵਾਲਾ ਬਣ ਗਿਆ ਹੈ. ਉਸ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੂੰ ਮਹਿਵਾਲ ਨਹੀਂ ਮਿਲਿਆ ਤੇ ਉਹ ਜਾਨ ਦੇ ਦੇਵੇਗੀ. ਸੋਹਣੀ ਦੀ ਮਾਂ ਨੇ ਮਹਿਵਾਲ ਨੂੰ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ. ਮਹਿਵਾਲ ਜੰਗਲ ਵਿੱਚ ਜਾ ਕੇ ਸੋਹਣੀ ਦਾ ਨਾਂ ਲੈ ਕੇ ਰੋਣ ਲਗ ਪਿਆ. ਸੋਹਣੀ ਵੀ ਮਹਿਵਾਲ ਦੇ ਇਸ਼ਕ ਵਿੱਚ ਦੀਵਾਨੀ ਸੀ. ਉਸ ਦਾ ਵਿਆਹ ਕਿਸੇ ਹੋਰ ਨਾਲ ਹੋ ਗਿਆ, ਪਰ ਸੋਹਣੀ ਨੇ ਉਸ ਨੂੰ ਕਬੂਲ ਨਹੀਂ ਕੀਤਾ.
ਉੱਥੇ ਮਹਿਵਾਲ ਨੇ ਆਪਣੇ-ਖੂਨੇ ਦਿਲ ਨਾਲ ਲਿਖਿਆ ਖਤ ਸੋਹਣੀ ਨੂੰ ਭੇਜਿਆ ਖਤ ਪੜ੍ਹ ਕੇ ਸੋਹਣੀ ਨੇ ਜਵਾਬ ਦਿੱਤਾ ਕਿ ਮੈਂ ਤੁਹਾਡੀ ਸੀ ਅਤੇ ਤੁਹਾਡੀ ਰਹਾਂਗੀ. ਜਵਾਬ ਪਾ ਕੇ ਮਹਿਵਾਲ ਨੇ ਸਾਧੁ ਦਾ ਵੇਸ਼ ਬਣਾਇਆ ਅਤੇ ਸੋਹਣੀ ਨਾਲ ਜਾ ਮਿਲਿਆ. ਦੋਵਾਂ ਦੀ ਮੁਲਾਕਾਤਾਂ ਹੋਣ ਲਗਿਆਂ. ਸੋਹਣੀ ਮਿੱਟੀ ਦੇ ਘੜੇ ਵਿੱਚ ਤੈਰਦੀ ਹੋਈ ਚਨਾਬ ਨਦੀ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਆਓਂਦੀ ਅਤੇ ਦੋਵੇਂ ਬਹੁਤ ਦੇਰ ਤਕ ਬੈਠੇ ਗੱਲ ਕਰਦੇ ਰਹਿੰਦੇ. ਇਸ ਦਾ ਪਤਾ ਸੋਹਣੀ ਦੀ ਭਰਜਾਈ ਨੂੰ ਲਗ ਗਿਆ ਅਤੇ ਉਸ ਨੇ ਪੱਕੇ ਦੀ ਥਾਂ ਤੇ ਕੱਚਾ ਘੜਾ ਰੱਖ ਦਿੱਤਾ. ਸੋਹਣੀ ਨੂੰ ਪਤਾ ਚਲ ਗਿਆ ਕਿ ਉਸ ਦਾ ਘੜਾ ਬਦਲਿਆ ਗਿਆ ਹੈ ਫੇਰ ਵੀ ਉਸ ਨੇ ਆਪਣੇ ਪ੍ਰੇਮੀ ਨਾਲ ਮਿਲਣ ਦੀ ਲਲਕ ਵਿੱਚ ਕੱਚਾ ਘੜਾ ਲੈ ਕੇ ਚਨਾਬ ਨਦੀ ਵਿੱਚ ਛਾਲ ਮਾਰ ਦਿੱਤੀ. ਕੱਚਾ ਘੜਾ ਟੁੱਟ ਗਿਆ ਅਤੇ ਉਹ ਡੁੱਬ ਗਈ. ਦੂਜੇ ਕਿਨਾਰੇ ਤੇ ਸੋਹਣੀ ਦੇ ਇੰਤਜਾਰ ਵਿੱਚ ਮਹਿਵਾਲ ਪੈਰ ਲਟਕਾਏ ਬੈਠਾ ਸੀ. ਜਦੋਂ ਸੋਹਣੀ ਦਾ ਸ਼ਰੀਰ ਉਸ ਦੇ ਪੈਰਾਂ ਨਾਲ ਟਕਰਾਇਆ ਆਪਣੀ ਪ੍ਰੇਮਿਕਾ ਦੀ ਇਹ ਹਾਲਤ ਦੇਖ ਕੇ ਮਹਿਵਾਲ ਪਾਗਲ ਹੋ ਗਿਆ. ਉਸ ਨੇ ਸੋਹਣੀ ਦਾ ਸ਼ਰੀਰ ਆਪਣੀ ਬਾਹਾਂ ਵਿੱਚ ਲੈ ਲਿਆ ਅਤੇ ਚਨਾਬ ਦੀ ਲਹਿਰਾਂ ਵਿੱਚ ਗੁਮ ਹੋ ਗਿਆ. ਸਵੇਰੇ ਜਦੋਂ ਮਛੇਰਿਆਂ ਨੇ ਜਾਲ ਪਾਇਆ ਤੇ ਉੰਨ੍ਹਾਂ ਨੂੰ ਆਪਣੇ ਜਾਲ ਵਿੱਚ ਸੋਹਣੀ-ਮਹਿਵਾਲ ਦੇ ਸ਼ਰੀਰ ਮਿਲੇ ਜੋ ਮਰ ਕੇ ਵੀ ਇੱਕ ਹੋ ਗਏ ਸੀ. ਪਿੰਡ ਵਾਲਿਆਂ ਨੇ ਉੰਨ੍ਹਾਂ ਦੀ ਮੁਹੱਬਤ ਵਿੱਚ ਇੱਕ ਯਾਦਗਾਰ ਸਮਾਰਕ ਬਣਾਇਆ ਜਿਸ ਨੂੰ ਮੁਸਲਮਾਨ ਮਜਾਰ ਅਤੇ ਹਿੰਦੂ ਸਮਾਧੀ ਕਹਿੰਦੇ ਹਨ. ਕੀ ਫਰਕ ਪੈਂਦਾ ਹੈ ਮੁਹੱਬਤ ਦਾ ਕੋਈ ਮਜਹਬ ਨਹੀਂ ਹੁੰਦਾ ਹੈ. ਅੱਜ ਸੋਹਣੀ ਅਤੇ ਮਹਿਵਾਲ ਸਾਡੇ ਵਿੱਚ ਨਹੀਂ ਹਨ ਪਰ ਜਿੰਦਾ ਹੈ ਉੰਨ੍ਹਾਂ ਦੀ ਅਮਰ ਮੁਹੱਬਤ.
No comments:
Post a Comment