Saturday, November 14, 2009

ਇਹ ਦਰਦ ਜੁਦਾਈਆਂ ਵਾਲਾ

ਅੰਬਰਾਂ ਤੇ ਟੁੱਟਦਾ ਤਾਰਾ
ਗੱਲ ਦਿਲ ਦੀ ਕਹਿ ਗਿਆ
ਇਹ ਦਰਦ ਜੁਦਾਈਆਂ ਵਾਲਾ
ਜੋਬਨ ਰੁੱਤੇ ਹੀ ਪੈ ਗਿਆ....

ਛੋਟੇ ਹੁੰਦੇ ਅਸੀਂ ਰਲ ਕੇ
ਮਿੱਟੀ ਦਾ ਬਣਾਇਆ ਘਰ ਸੀ
ਸੱਜਣ ਆਉਂਦੇ ਸੀ ਚਲ ਕੇ
ਸਾਡਾ ਕਠਿਆਂ ਦਾ ਇਹ ਦਰ ਸੀ
ਬਚਪਨ ਦਾ ਨਜ਼ਾਰਾ ਬੱਸ
ਇਕ ਸੁਪਨਾ ਬਣ ਕੇ ਰਹਿ ਗਿਆ...

ਯਾਦਾਂ ਤੇਰੀਆਂ ਵਿਚ ਸੱਜਣਾ
ਅਸੀਂ ਬਹਿ ਕੇ ਸੋਚਦੇ ਕੱਲੇ
ਫੱਟ ਜ਼ਖਮ ਦੇ ਸਿਲ ਜਾਂਦੇ
ਪਰ ਦਿਲ ਦੇ ਰਹਿੰਦੇ ਅੱਲ੍ਹੇ
ਅੱਲ੍ਹੇ ਜ਼ਖਮਾਂ ਦੀ ਤਾਬ
ਦਿਲ ਸਾਡਾ ਹੀ ਸਹਿ ਗਿਆ...

ਸਾਨੂੰ ਸੋਚਾਂ ਸੋਚਦਿਆਂ ਨੂੰ
ਦਿਨ ਤੋ ਰਾਤ ਹੋ ਜਾਵੇ
ਜੁਦਾਈ ਤੇਰੀ ਸੱਜਣਾ ਵੇ
ਇਸ ਦਿਲ ਨੂੰ ਲਾਂਬੂੰ ਲਾਵੇ
ਬੱਸ ਦਰਸ਼ਨ ਹੀ ਇਕ
ਤੇਰਾ ਹੁਣ ਸਾਨੂੰ ਰਹਿ ਗਿਆ...

’’ਬਰਾੜ" ਗੱਲ ਸੋਚਦਾ
ਬਸ ਤੈਨੂੰ ਰਹਿੰਦਾ ਲੋਚਦਾ
ਪੱਬ ਆਪਣੇ ਰਹਿੰਦਾ ਬੋਚਦਾ
ਜ਼ਖਮਾਂ ਨੂੰ ਰਹਿੰਦਾ ਖਰੋਚਦਾ
ਦਰਦ ਸੁਣਾਉਦਾ ਉਹ
ਘੜੀ ਪਲ ਐਵੇਂ ਬਹਿ ਗਿਆ....

No comments:

Post a Comment