Wednesday, December 16, 2009

ਗਜਲ (ਇਸ਼ਕ) {ਸਿ਼ਵ ਕੁਮਾਰ ਬਟਾਲਵੀ}

ਮੇਰੇ ਨਾਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ
ਮੈਨੂੰ ਮੇਰੇ ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆ

ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰਾਂ ਹੈ
ਸੂਲੀ ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ

ਇਕ ਵਕਤ ਸੀ ਕਿ ਆਪਣੇ , ਲਗਦੇ ਸੀ ਸਭ ਪਰਾਏ
ਇਕ ਵਕਤ ਹੈ ਮੈਂ ਖੁਦ ਲਈ ਅਜ ਆਪ ਹਾਂ ਪਰਾਇਆ

ਮੇਰੇ ਦਿਲ ਦੇ ਦਰਦ ਦਾ ਵੀ ਉਕਾ ਨ ਭੇਤ ਚਲਿਆਂ
ਜਿਉਂ ਜਿਉਂ ਟਕੋਰ ਕੀਤੀ ਵਧਿਆ ਸਗੋਂ ਸਵਾਇਆ

ਮੈਂ ਚਾਹੁੰਦਿਆਂ ਵੀ ਆਪ ਨੂੰ ਰੋਣੋਂ ਨਾ ਰੋਕ ਸਕਿਆ
ਆਪਣਾ ਮੈਂ ਹਾਲ ਆਪ ਨੂੰ ਆਪੇ ਜਦੋਂ ਸੁਣਾਇਆ

ਕਹਿੰਦੇ ਨੇ ਯਾਰ 'ਸ਼ਿਵ' ਦੇ ਮੁਦਤ ਹੋਈ ਹੈ ਮਰਿਆਂ
ਪਰ ਰੋਜ਼ ਆ ਕੇ ਮਿਲਦੈ ਅਜ ਤੀਕ ਉਸ ਦਾ ਸਾਇਆ !

No comments:

Post a Comment