ਪਤਾ ਨਈ ਵਕਤ ਹੀ ਖਰਾਬ ਸੀ,
ਪਤਾ ਨਈ ਓਹਦੇ ਹੀ ਦਿਲ ਚ ਕੋਈ ਹੋਰ ਸੀ,
ਜਾਂ ਫੇਰ ਸਾਨੂੰ ਹੀ ਪ੍ਰੀਤ ਨਿਭਾਉਣੀ ਨਾ ਆਈ,
ਸਦਰਾਂ ਵੀ ਟੁੱਟ ਗਈਆਂ,
ਦਿਲ ਵੀ ਬਿਖਰ ਗਿਆ,
ਕਦੇ ਮੁੜਕੇ ਓਹ ਵਾਪਸ ਪ੍ਰਾਹੁਣੀ ਨਾ ਆਈ.....
ਪਤਾ ਨਈ ਅਸੀਂ ਹੀ ਬਹੁਤੇ ਨੀਵੇਂ ਸੀ,
ਪਤਾ ਨਈ ਓਹ ਹੀ ਜਿਆਦਾ ਉੱਚੀ ਸੀ,
ਜਾਂ ਫੇਰ ਸਮੇ ਦੀ ਚਾਲ ਚਲਾਉਣੀ ਨਾ ਆਈ,
ਐਨੇ ਤਾਂ ਗਰੀਬ ਨਈ ਸਾਂ ਦਿਲ ਦੇ,
ਪਰ ਦੋਲਤਮੰਦ ਅਮੀਰ ਵੀ ਤਾਂ ਨਈ ਸੀ,
ਸਾਨੂੰ ਆਪਣੀ ਕੀਮਤ ਪਵਾਉਣੀ ਨਾ ਆਈ....
ਪਤਾ ਨਈ ਸਾਡੇ ਪਿੰਡ ਦੀ ਧੁੱਪ ਹੀ ਤਿੱਖੀ ਸੀ,
ਪਤਾ ਨਈ ਓਹਦਾ ਸ਼ਹਿਰ ਹੀ ਜਿਆਦਾ ਠੰਡਾ ਸੀ,
ਜਾਂ ਫੇਰ ਠੰਡੀਆਂ ਹਵਾਵਾਂ ਚ ਬਿਠਾਉਣੀ ਨਾ ਆਈ,
ਜਖਮ ਤਾਂ ਰਿਸ ਪਏ ਸਾਡੇ,
ਪੱਟੀਆਂ ਵੀ ਖੁੱਲ ਗਈਆਂ,
ਸਾਨੂੰ ਆਪਣੀ ਇਹ ਪੀੜ ਲੁਕਾਉਣੀ ਨਾ ਆਈ.........
ਪਤਾ ਨੀ ਰਾਹੀਂ ਸਾਡੇ ਕੰਡੇ ਸੀ,
ਪਤਾ ਨਈ ਓਹਦੇ ਹੀ ਪੈਰ ਵੱਧ ਕੂਲੇ ਸੀ,
ਜਾਂ ਫੇਰ ਅੱਡੀ ਓਹਦੀ ਤਲੀ ਤੇ ਟਿਕਾਉਣੀ ਨਾ ਆਈ,
ਪਰ ਗਰੀਬੀ ਦੇ ਕੰਡੇ ਸੀ,
ਓਹਦੇ ਤਾਂ ਚੁਭਣੇ ਹੀ ਸੀ,
ਸਾਨੂੰ ਨੋਟਾਂ ਦੀ ਸੇਜ ਵਿਛਾਉਣੀ ਨਾ ਆਈ.....
ਪਤਾ ਨਈ ਬੂਹਾ ਹੀ ਸਾਡਾ ਖੁੱਲਾ ਸੀ,
ਪਤਾ ਨਈ ਕੁੱਲੀ ਵੇਖ ਕੇ ਹੀ ਭਾਅ ਗਈ,
ਜਾਂ ਫੇਰ ਕੁੱਲੀ ਮਹਿਲਾਂ ਵਾਂਗ ਸਜਾਉਣੀ ਨਾ ਆਈ,
“ ਬਰਾੜਾ “ ਤਿੜਕਿਆ ਤੂੰ ਕਾਹਤੋਂ,
ਸ਼ਾਇਦ ਪੱਥਰ ਵੱਜੇ ਬਾਹਲੇ,
ਤੈਨੂੰ ਝੱਲਿਆ ਓਹ ਚੰਗੀ ਤਰਾਂ ਚਾਹੁਣੀ ਨਾ ਆਈ.....
No comments:
Post a Comment