ਕੋਣ ਮੇਰੇ ਸ਼ਹਿਰ ਆ ਕੇ ਮੁੜ ਗਿਆ
ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ
ਪੀੜ ਪਾ ਕੇ ਝਾਂਜਰਾਂ ਕਿੱਧਰ ਟੁਰੀ
ਕਿਹੜੇ ਪੱਤਨੀਂ ਗ਼ਮ ਦਾ ਮੇਲਾ ਜੁੜ ਗਿਆ
ਛੱਡ ਕੇ ਅਕਲਾਂ ਦਾ ਝਿੱਕਾ ਆਲਣਾ
ਉੜ ਗਿਆ ਹਿਜਰਾਂ ਦਾ ਪੰਛੀ ਉੜ ਗਿਆ
ਹੈ ਕੋਈ ਸੂਈ ਕੰਧੂਈ ਦੋਸਤੋ
ਵਕਤ ਦੇ ਪੈਰਾਂ ਚ ਕੰਡਾ ਪੁੜ ਗਿਆ
ਸ਼ੁਹਰਤਾਂ ਦੀ ਧੜ ਤੇ ਸੂਰਤ ਵੀ ਹੈ
ਫਿਰ ਵੀ ਖੋਰੇ ਕੀ ਹੈ ਮੇਰਾ ਥੁੜ ਗਿਆ
bhot vadiya 22 g,nale mere varge jina ne shiv nu nahi pardiya ohna lai ta bhot vadiya.
ReplyDelete