ਰੱਬ ਜਾਣਦਾ ਮੈਂ ਤੇਰੈ ਨਾਲ ਧੌਖਾ ਨਹੀ ਕਮਾਇਆ,
ਤੂੰ ਕਿਵੇਂ ਕਿਹ ਦਿੱਤਾ, ਮੈਂ ਹੌ ਗਿਆ ਪਰਾਇਆ,
ਤੂੰ ਯਾਦ ਕਰ ਆਪਣਾ ਪਿਆਰ ਰੂਹਾਂ ਤੱਕ ਸੀ,
ਮੈਂ ਕਦੇ ਤੇਰੈ ਜਿਸਮ ਤੇ ਹੱਕ ਨਹੀ ਸੀ ਜਤਾਇਆ|
ਨੀਂ ਹੀਰੈ ਤੂੰ ਦਿਲ ਆਪਣੇ ਨੂੰ ਵੇਖ ਫਰੌਲ,
ਦੂਰ ਨਹੀ, ਮੈਂ ਤਾਂ ਹਾਂ ਤੇਰੈ ਕੌਲ,
ਤੇਰੈ ਕੱਨਾਂ ਵਿੱਚ ਗੂੰਜਦੇ ਮੇਰੀ ਵੰਝਲੀ ਦੇ ਬੌਲ,
ਨਾਲੈ ਹੱਸਦੀ ਤੂ ਚੇਤੈ ਕਰਕੈ ਮੇਰੈ ਇਕਰਾਰ-ਕਲੌਲ|
ਲਾਰਿਆਂ ਤੇ ਤਾਰਿਆਂ ਨੂੰ ਗਿਣੀ ਦਾ ਨਹੀ ਹੂੰਦਾ,
ਡੂੰਘੀਆਂ ਸੌਚਾਂ ਨੂੰ ਮਿਣੀ ਦਾ ਨਹੀ ਹੂੰਦਾ,
ਸੱਚ ਆਖਾਂ ਹੀਰੈ ਤੇਨੂੰ ਝੂਠ ਕੌਈ ਸੁਣਾਇਆ ਨਹੀ,
ਪਿਆਰ ਤੇਰੈ ਜਿਸਮ ਨਾਲ ਮੈਂ ਕਦੈ ਪਾਇਆ ਹੀ ਨਹੀ|
ਰੂਹ ਤੇਰੀ ਨੂੰ ਵੱਧ ਰੱਬ ਤੌਂ ਵੀ ਚਾਹਿਆ,
ਤੂੰ ਕਿਹੰਦੀ ਏ ਪਿਆਰ ਤੇਰਾ ਮੈਨੂੰ ਸਮਜ ਨਹੀ ਆਇਆ,
ਪਿਛਲੇ ਜਨਮ ਚੱ ਤਾਂ ਛਾਇਦ ਨਹੀ ਸੀ ਲਿਖੀ,
ਇਸ ਵਾਰੀ ਰੱਬ ਤੌਂ ਮੰਗ ਕੇ ਤੇਨੂੰ ਨਸੀਬ ਚੱ ਲਿਖਵਾਇਆ|
Friday, November 13, 2009
Wednesday, November 11, 2009
ਦੌਸਤੀ
ਦੌਸਤੀਆਂ ਰਿਸ਼ਤੇ ਸਿਰਫ ਨਾਮ ਹੀ ਰਿਹ ਗਿਆ ਹੈ ਇਹਨਾਂ ਦਾ,
ਉਹ ਕਾਹਦੇ ਆਪਣੇ ਜ਼ਮੀਰ ਹੀ ਸੜ ਗਿਆ ਹੈ ਜਿਹਨਾਂ ਦਾ,
ਵਕਤ ਨਾਲ ਬਦਲ ਜਾਂਦਾ ਹੈ,ਹਰ ਰਿਸ਼ਤੇ ਦਾ ਮਿਜ਼ਾਜ,
ਪਲ ਵਿੱਚ ਹੀ ਉਤਰ ਜਾ਼ਦਾ ਜਿਵੇ਼ ਰੰਗ ਕੱਚੀ ਹਿਨਾਂ ਦਾ,
ਸੁੱਟ ਦਿੰਦੇ ਨੇ ਕੁਝ ਲੋਕ ਰਿਸ਼ਤਿਆਂ ਨੂੰ ਰੁਮਾਲ ਵਾਂਗ ਵਰਤ ਕੇ,
ਮਤਲਬ ਕੱਢ ਕੇ ਵਕਤ ਨੂੰ ਭੁੱਲ ਜਾਣਾ ਕੰਮ ਹੈ ਜਿਹਨਾਂ ਦਾ,
ਹੁਣ ਤਾ ਮਿਲਦਾ ਹੈ ਧੋਖਾ ਹਰ ਵਫਾ ਦੇ ਬਦਲੇ,
ਨਾ ਕੋਈ ਫਰਕ ਰਿਹਾ ਆਪਣਿਆਂ ਬੇਗਾਨਿਆਂ ਦਾ,
ਮੂੰਹ ਤੌਂ ਆਖਦੇ ਨਾ ਬੁਰਾ ਪਰ ਕਰਦੇ ਵੀ ਨਾ ਕੁਝ ਚੰਗਾ,
ਨਾਮ ਹੈ ਦੋਸਤੀ ਪਰ ਅੰਦਾਜ਼ ਹੈ ਦੁਸਮਨਾਂ ਦਾ

ਸੁਰਜੀਤ ਪਾਤਰ - ਚੰਨ ਦੀ ਚਾਨਣੀ
ਪਡ਼ੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ
ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ
ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾ ਦੀਵਿਆਂ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਿਹੀ ਹੈ
ਇਹ ਬਹਾਰ ਦਾ ਸੁਨੇਹਾ,ਤੇ ਸਵੇਰਿਆਂ ਦੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਇਹ ਚੰਨ ਦੀ ਚਾਨਣੀ ਵੀ, ਧੁੱਪ ਦਾ ਹੀ ਤਰਜ਼ਮਾ ਹੈ
ਤੇ ਇਹ ਧੁੱਪ ਵੀ ਓਡ਼ਕਾਂ ਨੂੰ ਕਿਸੇ ਬਲ ਰਹੇ ਦੀ ਲੋਅ ਹੈ
ਨਫ਼ਰਤ ਦੇ ਤੀਰ ਚਲਦੇ,ਐਪਰ ਨਾ ਮੈਨੂੰ ਖਲ਼ਦੇ
ਮੇਰੀ ਆਤਮਾ ਦੁਆਲੇ ,ਤੇਰੇ ਪਿਆਰ ਦੀ ਸੰਜੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਮੇਰੇ ਜੁਰਮ ਦਾ
ਮੇਰੇ ਜੁਰਮ ਦਾ ਰੱਬ ਏਸਾ ਫੈਸਲਾ ਸੁਨਾਵੇਂ
ਮੈਂ ਹੋਵਾ ਆਖਰੀ ਸਾਹਾਂ ਤੇ ਉਹ ਮੈਨੂੰ ਮਿਲਨ ਆਵੇ
ਮੇਰੇ ਸੀਨੇ ਉਤੇ ਹੋਏ ਹੋਣ ਜਖਮ ਹਜ਼ਾਰਾਂ
ਮੇਰਾ ਦੇਖ-ਦੇਖ ਹਾਲ ਉਹਦੀ ਅੱਖ ਭਰ ਆਵੇ
ਮੈਨੂੰ ਬੁੱਕਲ ਚ ਲੈ ਕੇ ਉਹ ਭੁੱਬਾ ਮਾਰ ਰੋਵੇ
ਬਸ ਅੱਜ ਮੇਰੇ ਉਤੇ ਇੰਨਾ ਹੱਕ ਉਹ ਜਤਾਵੇ
ਪਹਿਲਾ ਰੁਸਦਾ ਸੀ ਉਹ ਜਿਵੇਂ ਗੱਲ-ਗੱਲ ਉਤੇ
ਅੱਜ ਫਿਰ ਮੇਰੇ ਨਾਲ ਕਿਸੇ ਗੱਲੋਂ ਰੁਸ ਜਾਵੇ
ਫਿਰ ਰੋਦਾਂ-ਰੋਦਾਂ ਕਹੇ ਤੈਨੂੰ ਕਦੇ ਨੀ ਬੁਲੌਣਾ
ਉਹਦਾ ਸੁਣ ਕੇ ਜਵਾਬ ਮੇਰਾ ਦਿਲ ਟੁਟ ਜਾਵੇਂ
ਇਹ ਕਰਮ ਦੀਆ ਖੇਡਾ ਉਹਨੂੰ ਕਿਵੇ ਸਮਝਾਵਾਂ
ਉਹਨੂੰ ਛੱਡ ਕੇ ਮੈਂ ਜਾਵਾਂ ਦਿਲ ਮੇਰਾ ਵੀ ਨਾ ਚਾਹਵੇ
ਉਹਨੂੰ ਦੇਖ ਦਿਆ ਮੇਰੀ ਸਾਰੀ ਲੰਘ ਜੇ ਉਮਰ
ਮੇਰਾ ਆਖਰੀ ਉਹ ਸਾਹ ਏਨਾ ਲੰਮਾ ਹੋ ਜਾਵੇ
ਬਸ ਪੂਰੀ ਕਰ ਦੇਵੇ ਮੇਰੀ ਆਖਰੀ ਉਮਗ
ਮੇਰੀ ਲਾਸ਼ ਨੂੰ ਉਹ ਆਪਣੇ ਪਿਆਰ ਨਾਲ ਢੱਕ ਜਾਵੇ
ਮੈ ਆਵਾਗੀ ਉਡੀਕੀ ਅਗਲੇ ਜਨਮ
ਜਾਂਦੀ-ਜਾਂਦੀ ਝੂਠਾ ਜਿਹਾ ਵਾਦਾ ਕਰ ਜਾਵਾਂ
ਉਹਦੇ ਸਾਮਣੇ ਮੇਰੇ ਨੈਣਾ ਦੇ ਚਿਰਾਗ ਬੁਝ ਜਾਣ
ਉਹਦੀ ਪੁੰਨਿਆ ਨੂੰ ਮੱਸਿਆ ਦਾ ਦਾਗ ਲੱਗ ਜਾਵੇ
ਮੱਥਾ ਰਗੜ-ਰਗੜ ਮੰਗੇ ਫਰਿਆਦਾ
ਪਰ ਉਹਦਾ ਯਾਰ ਕਦੇ ਫਿਰ ਮੁੜ ਕੇ ਨਾ ਆਵੇ

ਸਾਡਾ ਫੱਕਰਾ ਦਾ
ਸਾਡਾ ਫੱਕਰਾ ਦਾ ਕੀ ਜਿਉਣਾ ਤੇ ਕੀ ਮਰਨਾ ਹੈ,
ਸਾਡੀ ਕਿਸਮਤ ਦੋ ਵਿੱਚ ਹਾਰ ਲਿਖੀ
ਅਸੀ ਪੈਰ-ਪੈਰ ਤੇ ਹਰਨਾ ਹੈ,
ਸਾਡੇ ਜਿੳਣ ਦੀ ਕਿਸੇ ਨੂ ਖੁਸ਼ੀ ਨਹੀਂ
ਨਾ ਮਰਨ ਦਾ ਗਮ ਕਿਸੇ ਨੇ ਕਰਨਾ ਹੈ,
ਸਾਡੀ ਬੇਵਸ ਲਾਸ਼ ਨੂ ਦੇਖ ਕੇ
ਨਾ ਦਿਲ ਕਿਸੇ ਦਾ ਭਰਨਾ ਹੈ,
ਰੁੱਖ ਮੇਰੀ ਕਬਰ ਤੇ ਕੌਈ ਉਗਨਾ ਨਹੀਂ
ਤੇ ਨਾਹੀਂ ਫੁੱਲ ਕਿਸੇ ਨੇ ਧਰਨਾ ਹੈ,
ਸਾਡੀ ਕਿਸਮਤ ਦੋ ਵਿੱਚ ਹਾਰ ਲਿਖੀ
ਅਸੀ ਪੈਰ-ਪੈਰ ਤੇ ਹਰਨਾ ਹੈ,
ਸਾਡੇ ਜਿੳਣ ਦੀ ਕਿਸੇ ਨੂ ਖੁਸ਼ੀ ਨਹੀਂ
ਨਾ ਮਰਨ ਦਾ ਗਮ ਕਿਸੇ ਨੇ ਕਰਨਾ ਹੈ,
ਸਾਡੀ ਬੇਵਸ ਲਾਸ਼ ਨੂ ਦੇਖ ਕੇ
ਨਾ ਦਿਲ ਕਿਸੇ ਦਾ ਭਰਨਾ ਹੈ,
ਰੁੱਖ ਮੇਰੀ ਕਬਰ ਤੇ ਕੌਈ ਉਗਨਾ ਨਹੀਂ
ਤੇ ਨਾਹੀਂ ਫੁੱਲ ਕਿਸੇ ਨੇ ਧਰਨਾ ਹੈ,
ਮੇਰੇ ਕੁਝ ਯਾਰ
ਕੁਝ ਯਾਰ ਮੈਨੂੰ ਮਿਲੇ ਨੇ ਭਰਾਵਾਂ ਵਰਗੇ
ਆਪਣੇ ਜੌ ਹੱਥੀਂ ਸਿਰ ਛਾਵਾਂ ਕਰਦੇ
ਕੁਝ ਮੈਨੂੰ ਨਸ਼ਿਆ ਦੇ ਵੱਲ ਝੌਕਦੇ
ਕੁਝ ਮੈਨੂੰ ਬਾਹਾਂ ਫੜ-ਫੜ ਰੌਕਦੇ
ਕਈਆ ਦੀ ਅੱਖਾਂ ਵਿੱਚ ਮੈਂ ਰੜਕ ਰਿਹਾ
ਕਈਆ ਦੇ ਦਿਲਾਂ ਵਿੱਚ ਮੈਂ ਧੜਕ ਰਿਹਾ
ਕੁਝ ਮੰਗਦੇ ਨੇ ਮੇਰੇ ਲਈ ਜਵਾਨ ਰੁੱਤਾਂ ਨੂੰ
ਕੁਝ ਮਾਰ ਕੇ ਨੇ ਖੁਸ਼" ਬਰਾੜਾ "ਦੇ ਪੁੱਤ ਨੂੰ
ਆਪਣੇ ਜੌ ਹੱਥੀਂ ਸਿਰ ਛਾਵਾਂ ਕਰਦੇ
ਕੁਝ ਮੈਨੂੰ ਨਸ਼ਿਆ ਦੇ ਵੱਲ ਝੌਕਦੇ
ਕੁਝ ਮੈਨੂੰ ਬਾਹਾਂ ਫੜ-ਫੜ ਰੌਕਦੇ
ਕਈਆ ਦੀ ਅੱਖਾਂ ਵਿੱਚ ਮੈਂ ਰੜਕ ਰਿਹਾ
ਕਈਆ ਦੇ ਦਿਲਾਂ ਵਿੱਚ ਮੈਂ ਧੜਕ ਰਿਹਾ
ਕੁਝ ਮੰਗਦੇ ਨੇ ਮੇਰੇ ਲਈ ਜਵਾਨ ਰੁੱਤਾਂ ਨੂੰ
ਕੁਝ ਮਾਰ ਕੇ ਨੇ ਖੁਸ਼" ਬਰਾੜਾ "ਦੇ ਪੁੱਤ ਨੂੰ
ਇਹ ਚੌੜੀਆਂ ਛਾਤੀਆਂ ਵਾਲੇ ਜਦ ਤੇਰੇ ਸੀਨੇ ਵਿਚ ਆ ਵੱਜਣਗੇ,
ਇਹ ਚੌੜੀਆਂ ਛਾਤੀਆਂ ਵਾਲੇ ਜਦ ਤੇਰੇ ਸੀਨੇ ਵਿਚ ਆ ਵੱਜਣਗੇ,
ਹੁਣ ਰੱਖੀਂ ਹੌਂਸਲਾ ਵੈਰੀਆ ਤੂੰ.. ਮੇਰੇ ਪੁੱਤ ਮੈਦਾਨ ‘ਚ ਗੱਜਣਗੇ,
ਤੁਹਾਡੀਆਂ ਕੋਸ਼ਿਸ਼ਆਂ ਹੀ ਹਥਿਆਰ..ਤੁਹਾਡੇ ਇਹੀ ਖਤਮ ਕਰਨ ਦੇ ਰਾਹ ਪੁੱਤਰੋ,
ਇਹਨੇ ਭੱਜਣਾ ਪਰ ਭੱਜ ਹੋਣਾ ਨਹੀਂ, ਭਾਵੇਂ ਕਿੰਨੀ ਲਾ ਲਏ ਵਾਹ ਪੁੱਤਰੋ
ਇਕ ਦਰੋਪਦੀ ਕਰਕੇ ਮਹਾਭਾਰਤ, ਸੀਤਾ, ਰਮਾਇਣ ਰਚਾ ਗਈ ਸਦੀਆਂ ਲਈ,
ਮੈਨੂੰ ਭਗਤ ਦੀ ਮੌਤ ਦਾ ਮੁੱਲ ਮੋੜੋ, ਭਾਵੇਂ ਖੂਨ ਪਾਣੀ ਬਣਾ ਦਿਓ ਨਦੀਆਂ ਲਈ…

Subscribe to:
Posts (Atom)