Sunday, April 10, 2011

ਇੰਦਰ-ਬੇਗੋ

ਸਿਖ਼ਰ ਦੁਪਹਿਰੇ ਵਰਗੀ ਬੇਗੋ, ਪਈ ਲਾਹੌਰ ਦੁਹਾਈ
ਇੰਦਰ ਮੱਲ ਝੱਟ ਅਸਤ ਹੋ ਗਿਆ, ਜਦ ਹੱਟੀ ਤੇ ਆਈ
ਬਿੰਦੇ ਝੱਟੇ ਇੰਦਰ ਆਖੇ, ਹੱਟ ਤੁਸਾਂ ਦੀ ਸਾਰੀ
ਜੇ ਸੋਹਣੇ ਹੱਸ ਕੇ ਬੋਲਣ, ਤਾਂ ਹੋਜੇ ਦੂਰ ਬਿਮਾਰੀ
ਜੇ ਆਪਣੀ ਤੂੰ ਸਮਝੇਂ ਮੈਨੂੰ, ਕਲਮੇ ਜਾਣ ਖ਼ੁਦਾ ਦੇ
ਬੁੱਲੀਆਂ ਚੋਂ ਹੱਸ ਬੋਲੀ ਬੇਗੋ, ਹੱਟੀ ਨੂੰ ਅੱਗ ਲਾ ਦੇ
ਇੰਦਰ ਨੇ ਅੱਗ ਹੱਟ ਨੂੰ ਲਾਈ, ਬੋਲ ਪੁਗਾਏ ਯਾਰਾਂ
ਸਦਾ ਨਾ ਬਾਗੀਂ ਬੁਲਬੁਲ ਬੋਲੇ, ਤੇ ਸਦਾ ਨਾ ਮੌਜ ਬਹਾਰਾਂ
ਮੂਹਰੇ ਬੇਗੋ ਤੇ ਪਿੱਛੇ ਇੰਦਰ, ਰਾਵੀ ਪੁਲ ਤੇ ਆਏ
ਵਾਹ ਮੇਰੇ ਮੌਲਾ ਤੇਰੀ ਕੁਦਰਤ ਨੇ ਇਤਨੇ ਰੰਗ ਦਿਖਾਏ
ਬੇਗੋ ਆਖੇ ਛਾਲ ਮਾਰ ਹੁਣ, ਜੇ ਜਾਣੇ ਮੈਨੂੰ ਪਿਆਰੀ
ਬੇਗੋ ਦੀ ਗੱਲ ਸੁਣ ਕੇ ਇੰਦਰ, ਛਾਲ ਰਾਵੀ ਵਿੱਚ ਮਾਰੀ
ਰੁੜਦੇ ਜਾਂਦੇ ਆਸ਼ਕ ਨੂੰ ਤੱਕ, ਮਾਰਨ ਪੰਛੀ ਧਾਹਾਂ
ਛਾਲ ਮਾਰ ਫੇਰ ਬੇਗੋ ਇੰਦਰ ਗਲ ਜਾ ਪਾਈਆਂ ਬਾਹਾਂ
“ਦੇਵ ਥਰੀਕੇ ਵਾਲਿਆ” ਰੂਹਾਂ ਅੰਤ ਮੁਹੱਬਤ ਮਾਣੀ
ਜਿੰਨਾ ਚਿਰ ਜੱਗ ਜਿਉਂਦੇ ਲੋਕੀਂ ਪੈਦੀਂ ਰਹੂ ਕਹਾਣੀ..

Monday, March 28, 2011

ਪਿਆਰ

ਇੱਕ ਗੀਤ ਬਣਾਇਆ ਏਸਾ ਜਿਸਨੂੰ ਗਾਇਆ ਨਹੀਂ ਜਾਣਾ
ਇੱਕ ਯਾਰ ਬਣਾਇਆ ਏੇਸਾ ਜਿਸਨੂੰ ਪਾਇਆ ਨਹੀਂ ਜਾਣਾ
ਕਿੰਨੀ ਵਾਰ ਕਿਹਾ ਉਸਨੇ ਉਹ ਮੈਨੂੰ ਨਹੀਂ ਪਿਆਰ ਕਰਦੀ
ਪਰ ਇੱਕ ਅਸੀਂ ਹਾ ਕਿ ਦਿਲ ਸਮਝਾਇਆ ਨਹੀਂ ਜਾਣਾ
ਵਾਰ-ਵਾਰ ਭੁੱਲੀ ਉਹ ਹਰ ਪਲ ਸਾਨੂੰ
ਇੱਕ ਸਾਡੇ ਤੋ ਹੀ ਉਸਨੰ ਭੁਲਾਇਆ ਨਹੀਂ ਜਾਣਾ
ਕੋਈ ਲੋੜ ਨਹੀਂ ਉਸਨੂੰ ਸਾਡੀ ਕੋਈ ਗੱਲ ਨਹੀਂ
ਪਰ ਸਾਡੇ ਤੋ ਕੋਈ ਹੋਰ ਦਿਲ ਚ ਵਸਾਇਆ ਨਹੀਂ ਜਾਣਾ
ਉਸਦੇ ਗਮ ਨੇ ਹੀ ਜਲਾ ਦਿੱਤਾ ਜਿਉਦੇਂ ਜੀਅ
ਉਝ ਅੱਗ ਤੋਂ ਵੀ ਸਾਨੂੰ ਜਲਾਇਆ ਨਹੀਂ ਜਾਣਾ
ਬੇਸ਼ਕ ਹੁਣ ਉਸਨੂੰ ਸਾਡੀ ਕੋਈ ਲੋੜ ਨਹੀਂ
ਪਰ " ਬਰਾੜ " ਤੋ ਵੀ ਇੱਕਲਿਆ ਕਬਰਾਂ ਚ ਆਇਆ ਨਹੀਂ ਜਾਣਾ

ਉਹ ਕਹਿੰਦੀ

ਉਹ ਕਹਿੰਦੀ ਮੈਨੂੰ ਇੰਨਾ ਪਿਆਰ ਕਿਉ ਕਰਦਾ?
ਮੈਂ ਕਿਹਾ ਇੱਕ ਰੀਝ ਹੈ ਤੈਨੂੰ ਪਾਉਣ ਦੀ
ਉਹ ਕਹਿੰਦੀ ਹਰ ਵੇਲੇ ਇੰਨਾਂ ਉਦਾਸ ਕਿਉ ਰਹਿਣਾ?
ਮੈਂ ਕਿਹਾ ਉਡੀਕ ਹੈਂ ਖੁਸ਼਼ੀ ਤੇਰੀ ਪਾਉਣ ਦੀ....
ਉਹ ਕਹਿੰਦੀ ਹਰ ਵੇਲੇ ਸੋਚਦਾ ਕਿਉ ਰਹਿਣਾ?
ਮੈ ਕਿਹਾ ਮੈਨੂੰ ਆਦਤ ਹੋ ਗਈ ਸੋਚ ਚ ਤੈਨੂੰ ਆਪਣਾ ਬਣਾਉਣ ਦੀ....
ਉਹ ਕਹਿੰਦੀ ਕਦੇ ਚੰਨ ਵੀ ਚਾਕੋਰ ਦਾ ਹੋਇਆ?
ਮੈ ਕਿਹਾ ਇੱਕ ਰੀਝ ਹੈ ਇਸ ਆਸ ਚ ਜ਼ਿੰਦਗੀ ਬਤਾਉਣ ਦੀ.....
ਉਹ ਕਹਿੰਦੀ ਜੇ ਨਾ ਮਿਲੀ ਤਾ ਕੀ ਕਰੇਗਾ?
ਮੈਂ ਕਿਹਾ ਕੋਸਿਸ਼ ਕਾਰਾਗਾਂ ਜਿੰਦਗੀ ਮਿਟਾਉਣ ਦੀ....
ਉਹ ਕਹਿੰਦੀ ਇਝ ਕਰਕੇ ਕੀ ਮਿਲੇਗਾ ਤੈਨੂੰ?
ਮੈ ਕਿਹਾ ਇੱਕ ਆਸ ਜਾਗਾਂਵਾਂਗਾ ਤੈਨੂੰ ਅਗਲੇ ਜਨਮ ਚ ਪਾਣ ਦੀ.......