ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ; ਜੋ
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ
ਧੁੱਪਾਂ ਸਹਿ ਗੇੜੇ ; ਪਿੱਛੇ ਮਾਰੇ ਯਾਦ ਆਉਣਗੇ ,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,
ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ
ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ...
ਠੇਕਾ ਤੇ ਕੈਫੇ ਕੌਫੀ ਬਾਰ
ਕੀਤੀ ਰੱਜ-ਰੱਜ ਐਸ਼ ਉਹ ਟਿਕਾਣੇ ਯਾਦ ਆਉਣਗੇ,
ਗਿੱਧੇ-ਭੰਗੜੇ ਅਖਾੜਿਆਂ ਚ ਰੋਣਕਾਂ ਸੀ ਜੋ
ਯੂਥ-ਫੈਸਟੀਵਲ ਤੇ ਮਾਨ ਮਰਜਾਣੇ ਯਾਦ ਆਉਣਗੇ,
ਮਹਿਕ ਸਰੋਂ ਦੇ ਫੁੱਲਾਂ ਦੀ ਤੇ ਜੋ,
ਨੀਲਾ ਫੋਰਡ, ਬੰਬੀ-ਖਾਲ਼, ਖੂਹ ਪੁਰਾਣੇ ਯਾਦ ਆਉਣਗੇ,
ਲਾ ਕੇ ਪੈੱਗ ਜ਼ਿੱਦ ਜੱਟਾਂ ਵਾਲੀ ਸਦਾ ਸੀ ਪੁਗਾਈ
ਹੋ ਕੇ tatt ਗਾਏ ਸੜਕਾਂ ਤੇ ਗਾਣੇ ਯਾਦ ਆਉਣਗੇ,
ਜੀਹਦੇ ਝੂਠ ਤੇ ਫਰੇਬ ਨਾਲ ਦਿਲ ਸੱਚਾ ਲਾਇਆ
ਕਦੇ ਉਸ ਨੂ "BRAR" ਜਿਹੇ ਨਿਮਾਣੇ ਯਾਦ ਆਉਣਗੇ
Thursday, December 16, 2010
Thursday, December 2, 2010
ਯਾਦ
ਉਨਾਂ ਦਾ ਕੀ ਕਰਾਂ ਯਾਰੋ , ਸਤਾਉਂਦੇ ਨੇ ਜੋ ਆ ਕੇ ਯਾਦ
ਭੁਲਾਇਆਂ ਵੀ ਨਹੀਂ ਭੁੱਲਦੀ , ਬੜੀ ਦੇਖੀ ਭੁਲਾ ਕੇ ਯਾਦ
ਮਿਲੇ ਆਪਾਂ ਜਦੋਂ , ਜਿੱਥੇ , ਉਨਾਂ ਰਾਹਾਂ ਤੇ ਆ ਕੇ ਵੇਖ ,
ਭੁਲੇਖਾ ਪੈ ਰਿਹਾ ਕੋਈ ਕਰੇ ਹੁਣ ਵੀ ਬੁਲਾ ਕੇ ਯਾਦ
ਮੇਰੇ ਮਿੱਤਰ ਬੜਾ ਪੁੱਛਦੇ , ਤੇਰੇ ਬਾਰੇ ਬਹਾਨੇ ਨਾਲ ,
ਉਨਾਂ ਨੂੰ ਕੀ ਭਲਾ ਮਿਲਦਾ , ਪੁਰਾਣੇ ਦਿਨ ਕਰਾ ਕੇ ਯਾਦ
ਹਨੇਰੇ ਵਿੱਚ ਇਕੱਲਾ ਬਹਿ , ਕਰੇ ਗੱਲਾਂ ਜੋ ਕੰਧਾਂ ਨਾਲ ,
ਕਿਸੇ ਨੂੰ ਕੀ ਪਤਾ ਕਿਸ ਨੂੰ , ਕਰੇ ਉਹ ਮੂੰਹ ਛੁਪਾ ਕੇ ਯਾਦ
ਮੁਹੱਬਤ ਦਾ ਤਕਾਜ਼ਾ ਹੈ , ਜਾਂ ਕਰਦੇ ਨੇ ਦਿਖਾਵਾ ਲੋਕ ,
ਦੀਵਾਰਾਂ ਤੇ ਲਗਾ ਲੈਂਦੇ , ਉਹ ਸ਼ੀਸ਼ੇ ਵਿੱਚ ਸਜਾ ਕੇ ਯਾਦ
ਹੁਣੇ ਤੂੰ ਨਾਂ ਲਿਆ ਜਿਸਦਾ , ਖੜਾ ਹੈ ਉਹ ਦਰਾਂ ਤੇ ਆਣ,
ਇਵੇਂ ਲੱਗਦੈ ਜਿਵੇਂ ਉਸਨੂੰ , ਤੂੰ ਕਰਦੈਂ ਦਿਲ ਲਗਾ ਕੇ ਯਾਦ
ਪੁਰਾਣੇ ਖ਼ਤ ਕਿਤਾਬਾਂ ਚੋਂ , ਜੇ ਮਿਲਦੇ ਨੇ ਤਾਂ ਰੱਖੀ ਸਾਂਭ ,
ਨਹੀਂ ਦਿਲ ਚੋਂ ਮਿਟਾ ਹੁੰਦੀ , ਕਿਸੇ ਦੇ ਖ਼ਤ ਜਲਾ ਕੇ ਯਾਦ
ਗਿਲੇ ਸ਼ਿਕਵੇ ਮਿਟਣ ਸਾਰੇ , ਬਚੇ ਬਾਕੀ ਰਤਾ ਨਾ ਮੈਲ ,
ਕਿਸੇ ਨੂੰ ਵੀ ਕਰੇ ਬੰਦਾ , ਜਦੋਂ ਹੰਝੂ ਵਹਾ ਕੇ ਯਾਦ

Wednesday, December 1, 2010
ਮੈ
ਮੈਨੂੰ ਮੌਤ ਵੀ ਨਾ ਆਈ ਤੇ ਮੈ ਮਰ ਵੀ ਗਿਆ,
ਉਹਤੋ ਜਿਤ ਵੀ ਨਾ ਹੋਇਆ ਤੇ ਮੈ ਹਰ ਵੀ ਗਿਆ,
ਉਹਨੇ ਛੱਡਿਆ ਵੀ ਨਈ ਤੇ ਉਹਨੇ ਰੱਖਿਆ ਵੀ ਨਈ,
ਉਹਨੇ ਤੀਲੀ ਵੀ ਨਾ ਲਾਈ ਮੈਂ ਸੜ ਵੀ ਗਿਆ,
ਇਸ ਪਿਆਰ ਦੀ ਨਦੀ 'ਚ ਉਹਦੀ ਯਾਦ ਦੀ ਨਦੀ 'ਚ,
ਮੈਨੂੰ ਡੁਬਣਾ ਵੀ ਪਿਆ ਤੇ ਮੈਂ ਤਰ ਵੀ ਗਿਆ,
ਉਹਨੂੰ ਦੇਖਿਆ ਜਦੋ ਮੈਂ ਕਿਸੇ ਹੋਰ ਲੜ ਲੱਗਾ,
ਮੈਥੋ ਸਹਿ ਵੀ ਨਾ ਹੋਇਆ ਤੇ ਮੈਂ ਜਰ ਵੀ ਗਿਆ|
ਉਹਤੋ ਜਿਤ ਵੀ ਨਾ ਹੋਇਆ ਤੇ ਮੈ ਹਰ ਵੀ ਗਿਆ,
ਉਹਨੇ ਛੱਡਿਆ ਵੀ ਨਈ ਤੇ ਉਹਨੇ ਰੱਖਿਆ ਵੀ ਨਈ,
ਉਹਨੇ ਤੀਲੀ ਵੀ ਨਾ ਲਾਈ ਮੈਂ ਸੜ ਵੀ ਗਿਆ,
ਇਸ ਪਿਆਰ ਦੀ ਨਦੀ 'ਚ ਉਹਦੀ ਯਾਦ ਦੀ ਨਦੀ 'ਚ,
ਮੈਨੂੰ ਡੁਬਣਾ ਵੀ ਪਿਆ ਤੇ ਮੈਂ ਤਰ ਵੀ ਗਿਆ,
ਉਹਨੂੰ ਦੇਖਿਆ ਜਦੋ ਮੈਂ ਕਿਸੇ ਹੋਰ ਲੜ ਲੱਗਾ,
ਮੈਥੋ ਸਹਿ ਵੀ ਨਾ ਹੋਇਆ ਤੇ ਮੈਂ ਜਰ ਵੀ ਗਿਆ|
Subscribe to:
Posts (Atom)