Friday, August 20, 2010

ਸਿੱਖ ਲਿਆ

ਹਾਸਾ ਸਾਡੀ ਕਿਸਮਤ ਵਿੱਚ ਨਹੀਓਂ ਲਿਖਿਆ
ਹਾਸਾ ਸਾਡੀ ਕਿਸਮਤ ਵਿੱਚ ਨਹੀਓਂ ਲਿਖਿਆ
ਅਸੀਂ ਦਰਦਾਂ ਦੇ ਦਰਿਆਵਾਂ ਵਿੱਚ ਵਹਿਣਾ ਸਿੱਖ ਲਿਆ
ਲੋੜ ਪਵੇ ਕਦੇ ਸਾਡੀ ਤਾਂ ਖੁੱਲੇ ਨੇ ਬੂਹੇ ਸਦਾ ਤੇਰੇ ਲਈ
ਅਸੀਂ ਹੁਣ ਬੂਹਿਆਂ ’ਤੇ ਹੀ ਖੜ੍ਹਨਾ ਸਿੱਖ ਲਿਆ !!

ਦਰਦ ਹੋਵੇ ਕੁਝ ਦੁਨੀਆ ਵਾਲਿਓ ਤੁਹਾਡੇ ਕੋਲ ਵੀ
ਤਾਂ ਇਸ ਬਦ-ਕਿਸਮਤ ਦੇ ਬੂਹੇ ਉੱਪਰ ਰੱਖ ਜਾਇਓ
ਕਿਊਂਕਿ ਹੁਣ ਅੱਸੀਂ ਰੋਜ਼ ਬੂਹੇ ਸਾਫ਼ ਕਰਨਾ ਵੀ ਸਿੱਖ ਲਿਆ
ਸਾਫ਼ ਕਰਕੇ ਬੂਹੇ ਲੋਕਾਂ ਦੇ ਦਰਦ ਨਾਲ ਆਪਣਾ ਦਰਦ ਵੀ
ਹੁਣ ਅਸੀਂ ਪੂਰੀ ਤਰ੍ਹਾਂ ਸਹਿਣਾ ਸਿੱਖ ਲਿਆ !!

Saturday, August 7, 2010

ਅਪਨੇ ਬਾਰੇ

ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ
ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਪੁੱਛਣਾ
ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ
ਹੋਰ ਕੋਈ ਦਾਤ ਨਹੀਂ ...
ਜਿਹੜੇ ਹੱਸਦੇ ਨੇ ਬਹੁਤਾ ,ਦਿਲੋਂ ਭਰੇ ਹੁੰਦੇ ਨੇ
ਉਹਨਾ
ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ
ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,
ਦਿਨੇ ਖੁਸ਼ੀਆਂ
ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,
ਫੁੱਲ
ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ
ਨੇ ,
ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨ

Tuesday, August 3, 2010

ਮਿਹਰਬਾਨੀ

♥ਜਿਹੜੇ ਮੈਨੂੰ ਆਖਦੇ ਕੇ ਪੱਲੇ ਤੇਰੇ ਕੱਖ ਵੀ ਨਹੀ,
ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ,
ਜਿਹੜੇ ਮੈਨੂੰ ਔਖੇ ਵੇਲੇ ਕੱਲੇ ਨੂੰ ਹੀ ਛੱਡ ਤੁਰੇ,
ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ,
ਜਿੰਨਾਂ ਮੋਕਾ ਵੇਖ ਕੇ ਖੁਬਾਇਆ ਛੁਰਾ ਧੋਖੇ ਨਾਲ,
ਬੜੀ ਮਿਹਰਬਾਨੀ ਧੋਖਾ ਦੇਣੇਆਂ ਮੱਕਾਰਾਂ ਦੀ,
ਜਿਹੜੇ ਮੇਰੀ ਪਿੱਠ ਪਿੱਛੇ ਕਰਨ ਬੁਰਾਈ ਸਦਾ,
ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮਖਾਰਾਂ ਦੀ,
ਜਿੰਨਾਂ ਨੇ ਬੇਰਹਿਮ ਹੋ ਕੇ ਖ਼ਬਰ ਸੁਣਾਈ ਮਾੜੀ,
ਬੜੀ ਮਿਹਰਬਾਨੀ ਉਹਨਾਂ ਚਿੱਠੀਆਂ ਤੇ ਤਾਰਾਂ ਦੀ,
ਜਿਹੜੇ ਮੇਰੇ ਰਾਹੀਂ ਮੈਨੂੰ ਸਾੜਣ ਲਈ ਵਿਛ ਜਾਂਦੇ,
ਬੜੀ ਮਿਹਰਬਾਨੀ ਉਹਨਾਂ ਮਘੇ-ਅੰਗਿਆਰਾਂ ਦੀ,
ਜਿੰਨਾਂ ਨੇ ਕਦੀ ਮੈਨੂੰ ਵੱਡਿਆ ਜਾਂ ਵੱਡਣਾ ਹੈ,
ਬੜੀ ਮਿਹਰਬਾਨੀ ਉਹਨਾਂ ਤੀਰਾਂ-ਤਲਵਾਰਾਂ ਦੀ,
ਜਿਹੜੇ ਮੈਨੂੰ ਬੇਗੁਰਾ ਤੇ ਬੇਗੁਣਾ ਦੱਸਦੇ ਨੇ,
ਬੜੀ ਮਿਹਰਬਾਨੀ ਉਹਨਾਂ ਸਾਰੇ ਗੁਣਕਾਰਾਂ ਦੀ..........

ਇਸ਼ਕ

ਨਾ ਦਿਨ ਲੰਘਣ ਦਾ ਗਮ ਕੋਈ, ਨਾ ਸੋਚ ਕਾਲੀਆਂ ਰਾਤਾਂ ਦੀ,
ਮੈ ਕੀ ਜਾਣਾਂ ਮੈ ਕੀ ਸਮਝਾਂ, ਇਹ ਰਮਝ ਇਸ਼ਕ ਦੀਆਂ ਬਾਤਾਂ ਦੀ,
ਨਾ ਬਚਪਨ ਲੰਘਿਆ ਯਾਦ ਸਾਡੇ, ਨਾ ਅਸੀ
ਜਬਾਨੀਆਂ ਗਾਲੀਆਂ ਨੇ,
ਇਹ ਇਸ਼ਕ ਤਾਂ ਸ਼ੌਕ ਅਮੀਰਾਂ ਦਾ, ਸਾਡੇ ਲਈ ਸਿਰਫ ਕਹਾਣੀਆਂ ਨੇ...