ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ; ਜੋ
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ
ਧੁੱਪਾਂ ਸਹਿ ਗੇੜੇ ; ਪਿੱਛੇ ਮਾਰੇ ਯਾਦ ਆਉਣਗੇ ,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,
ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ
ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ...
ਠੇਕਾ ਤੇ ਕੈਫੇ ਕੌਫੀ ਬਾਰ
ਕੀਤੀ ਰੱਜ-ਰੱਜ ਐਸ਼ ਉਹ ਟਿਕਾਣੇ ਯਾਦ ਆਉਣਗੇ,
ਗਿੱਧੇ-ਭੰਗੜੇ ਅਖਾੜਿਆਂ ਚ ਰੋਣਕਾਂ ਸੀ ਜੋ
ਯੂਥ-ਫੈਸਟੀਵਲ ਤੇ ਮਾਨ ਮਰਜਾਣੇ ਯਾਦ ਆਉਣਗੇ,
ਮਹਿਕ ਸਰੋਂ ਦੇ ਫੁੱਲਾਂ ਦੀ ਤੇ ਜੋ,
ਨੀਲਾ ਫੋਰਡ, ਬੰਬੀ-ਖਾਲ਼, ਖੂਹ ਪੁਰਾਣੇ ਯਾਦ ਆਉਣਗੇ,
ਲਾ ਕੇ ਪੈੱਗ ਜ਼ਿੱਦ ਜੱਟਾਂ ਵਾਲੀ ਸਦਾ ਸੀ ਪੁਗਾਈ
ਹੋ ਕੇ tatt ਗਾਏ ਸੜਕਾਂ ਤੇ ਗਾਣੇ ਯਾਦ ਆਉਣਗੇ,
ਜੀਹਦੇ ਝੂਠ ਤੇ ਫਰੇਬ ਨਾਲ ਦਿਲ ਸੱਚਾ ਲਾਇਆ
ਕਦੇ ਉਸ ਨੂ "BRAR" ਜਿਹੇ ਨਿਮਾਣੇ ਯਾਦ ਆਉਣਗੇ
Thursday, December 16, 2010
Thursday, December 2, 2010
ਯਾਦ
ਉਨਾਂ ਦਾ ਕੀ ਕਰਾਂ ਯਾਰੋ , ਸਤਾਉਂਦੇ ਨੇ ਜੋ ਆ ਕੇ ਯਾਦ
ਭੁਲਾਇਆਂ ਵੀ ਨਹੀਂ ਭੁੱਲਦੀ , ਬੜੀ ਦੇਖੀ ਭੁਲਾ ਕੇ ਯਾਦ
ਮਿਲੇ ਆਪਾਂ ਜਦੋਂ , ਜਿੱਥੇ , ਉਨਾਂ ਰਾਹਾਂ ਤੇ ਆ ਕੇ ਵੇਖ ,
ਭੁਲੇਖਾ ਪੈ ਰਿਹਾ ਕੋਈ ਕਰੇ ਹੁਣ ਵੀ ਬੁਲਾ ਕੇ ਯਾਦ
ਮੇਰੇ ਮਿੱਤਰ ਬੜਾ ਪੁੱਛਦੇ , ਤੇਰੇ ਬਾਰੇ ਬਹਾਨੇ ਨਾਲ ,
ਉਨਾਂ ਨੂੰ ਕੀ ਭਲਾ ਮਿਲਦਾ , ਪੁਰਾਣੇ ਦਿਨ ਕਰਾ ਕੇ ਯਾਦ
ਹਨੇਰੇ ਵਿੱਚ ਇਕੱਲਾ ਬਹਿ , ਕਰੇ ਗੱਲਾਂ ਜੋ ਕੰਧਾਂ ਨਾਲ ,
ਕਿਸੇ ਨੂੰ ਕੀ ਪਤਾ ਕਿਸ ਨੂੰ , ਕਰੇ ਉਹ ਮੂੰਹ ਛੁਪਾ ਕੇ ਯਾਦ
ਮੁਹੱਬਤ ਦਾ ਤਕਾਜ਼ਾ ਹੈ , ਜਾਂ ਕਰਦੇ ਨੇ ਦਿਖਾਵਾ ਲੋਕ ,
ਦੀਵਾਰਾਂ ਤੇ ਲਗਾ ਲੈਂਦੇ , ਉਹ ਸ਼ੀਸ਼ੇ ਵਿੱਚ ਸਜਾ ਕੇ ਯਾਦ
ਹੁਣੇ ਤੂੰ ਨਾਂ ਲਿਆ ਜਿਸਦਾ , ਖੜਾ ਹੈ ਉਹ ਦਰਾਂ ਤੇ ਆਣ,
ਇਵੇਂ ਲੱਗਦੈ ਜਿਵੇਂ ਉਸਨੂੰ , ਤੂੰ ਕਰਦੈਂ ਦਿਲ ਲਗਾ ਕੇ ਯਾਦ
ਪੁਰਾਣੇ ਖ਼ਤ ਕਿਤਾਬਾਂ ਚੋਂ , ਜੇ ਮਿਲਦੇ ਨੇ ਤਾਂ ਰੱਖੀ ਸਾਂਭ ,
ਨਹੀਂ ਦਿਲ ਚੋਂ ਮਿਟਾ ਹੁੰਦੀ , ਕਿਸੇ ਦੇ ਖ਼ਤ ਜਲਾ ਕੇ ਯਾਦ
ਗਿਲੇ ਸ਼ਿਕਵੇ ਮਿਟਣ ਸਾਰੇ , ਬਚੇ ਬਾਕੀ ਰਤਾ ਨਾ ਮੈਲ ,
ਕਿਸੇ ਨੂੰ ਵੀ ਕਰੇ ਬੰਦਾ , ਜਦੋਂ ਹੰਝੂ ਵਹਾ ਕੇ ਯਾਦ

Wednesday, December 1, 2010
ਮੈ
ਮੈਨੂੰ ਮੌਤ ਵੀ ਨਾ ਆਈ ਤੇ ਮੈ ਮਰ ਵੀ ਗਿਆ,
ਉਹਤੋ ਜਿਤ ਵੀ ਨਾ ਹੋਇਆ ਤੇ ਮੈ ਹਰ ਵੀ ਗਿਆ,
ਉਹਨੇ ਛੱਡਿਆ ਵੀ ਨਈ ਤੇ ਉਹਨੇ ਰੱਖਿਆ ਵੀ ਨਈ,
ਉਹਨੇ ਤੀਲੀ ਵੀ ਨਾ ਲਾਈ ਮੈਂ ਸੜ ਵੀ ਗਿਆ,
ਇਸ ਪਿਆਰ ਦੀ ਨਦੀ 'ਚ ਉਹਦੀ ਯਾਦ ਦੀ ਨਦੀ 'ਚ,
ਮੈਨੂੰ ਡੁਬਣਾ ਵੀ ਪਿਆ ਤੇ ਮੈਂ ਤਰ ਵੀ ਗਿਆ,
ਉਹਨੂੰ ਦੇਖਿਆ ਜਦੋ ਮੈਂ ਕਿਸੇ ਹੋਰ ਲੜ ਲੱਗਾ,
ਮੈਥੋ ਸਹਿ ਵੀ ਨਾ ਹੋਇਆ ਤੇ ਮੈਂ ਜਰ ਵੀ ਗਿਆ|
ਉਹਤੋ ਜਿਤ ਵੀ ਨਾ ਹੋਇਆ ਤੇ ਮੈ ਹਰ ਵੀ ਗਿਆ,
ਉਹਨੇ ਛੱਡਿਆ ਵੀ ਨਈ ਤੇ ਉਹਨੇ ਰੱਖਿਆ ਵੀ ਨਈ,
ਉਹਨੇ ਤੀਲੀ ਵੀ ਨਾ ਲਾਈ ਮੈਂ ਸੜ ਵੀ ਗਿਆ,
ਇਸ ਪਿਆਰ ਦੀ ਨਦੀ 'ਚ ਉਹਦੀ ਯਾਦ ਦੀ ਨਦੀ 'ਚ,
ਮੈਨੂੰ ਡੁਬਣਾ ਵੀ ਪਿਆ ਤੇ ਮੈਂ ਤਰ ਵੀ ਗਿਆ,
ਉਹਨੂੰ ਦੇਖਿਆ ਜਦੋ ਮੈਂ ਕਿਸੇ ਹੋਰ ਲੜ ਲੱਗਾ,
ਮੈਥੋ ਸਹਿ ਵੀ ਨਾ ਹੋਇਆ ਤੇ ਮੈਂ ਜਰ ਵੀ ਗਿਆ|
Friday, August 20, 2010
ਸਿੱਖ ਲਿਆ
ਹਾਸਾ ਸਾਡੀ ਕਿਸਮਤ ਵਿੱਚ ਨਹੀਓਂ ਲਿਖਿਆ
ਹਾਸਾ ਸਾਡੀ ਕਿਸਮਤ ਵਿੱਚ ਨਹੀਓਂ ਲਿਖਿਆ
ਅਸੀਂ ਦਰਦਾਂ ਦੇ ਦਰਿਆਵਾਂ ਵਿੱਚ ਵਹਿਣਾ ਸਿੱਖ ਲਿਆ
ਲੋੜ ਪਵੇ ਕਦੇ ਸਾਡੀ ਤਾਂ ਖੁੱਲੇ ਨੇ ਬੂਹੇ ਸਦਾ ਤੇਰੇ ਲਈ
ਅਸੀਂ ਹੁਣ ਬੂਹਿਆਂ ’ਤੇ ਹੀ ਖੜ੍ਹਨਾ ਸਿੱਖ ਲਿਆ !!
ਦਰਦ ਹੋਵੇ ਕੁਝ ਦੁਨੀਆ ਵਾਲਿਓ ਤੁਹਾਡੇ ਕੋਲ ਵੀ
ਤਾਂ ਇਸ ਬਦ-ਕਿਸਮਤ ਦੇ ਬੂਹੇ ਉੱਪਰ ਰੱਖ ਜਾਇਓ
ਕਿਊਂਕਿ ਹੁਣ ਅੱਸੀਂ ਰੋਜ਼ ਬੂਹੇ ਸਾਫ਼ ਕਰਨਾ ਵੀ ਸਿੱਖ ਲਿਆ
ਸਾਫ਼ ਕਰਕੇ ਬੂਹੇ ਲੋਕਾਂ ਦੇ ਦਰਦ ਨਾਲ ਆਪਣਾ ਦਰਦ ਵੀ
ਹੁਣ ਅਸੀਂ ਪੂਰੀ ਤਰ੍ਹਾਂ ਸਹਿਣਾ ਸਿੱਖ ਲਿਆ !!

Saturday, August 7, 2010
ਅਪਨੇ ਬਾਰੇ
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ
ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਪੁੱਛਣਾ
ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ
ਹੋਰ ਕੋਈ ਦਾਤ ਨਹੀਂ ...
ਜਿਹੜੇ ਹੱਸਦੇ ਨੇ ਬਹੁਤਾ ,ਦਿਲੋਂ ਭਰੇ ਹੁੰਦੇ ਨੇ
ਉਹਨਾ
ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ
ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,
ਦਿਨੇ ਖੁਸ਼ੀਆਂ
ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,
ਫੁੱਲ
ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ
ਨੇ ,
ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨ

Tuesday, August 3, 2010
ਮਿਹਰਬਾਨੀ
♥ਜਿਹੜੇ ਮੈਨੂੰ ਆਖਦੇ ਕੇ ਪੱਲੇ ਤੇਰੇ ਕੱਖ ਵੀ ਨਹੀ,
ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ,
ਜਿਹੜੇ ਮੈਨੂੰ ਔਖੇ ਵੇਲੇ ਕੱਲੇ ਨੂੰ ਹੀ ਛੱਡ ਤੁਰੇ,
ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ,
ਜਿੰਨਾਂ ਮੋਕਾ ਵੇਖ ਕੇ ਖੁਬਾਇਆ ਛੁਰਾ ਧੋਖੇ ਨਾਲ,
ਬੜੀ ਮਿਹਰਬਾਨੀ ਧੋਖਾ ਦੇਣੇਆਂ ਮੱਕਾਰਾਂ ਦੀ,
ਜਿਹੜੇ ਮੇਰੀ ਪਿੱਠ ਪਿੱਛੇ ਕਰਨ ਬੁਰਾਈ ਸਦਾ,
ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮਖਾਰਾਂ ਦੀ,
ਜਿੰਨਾਂ ਨੇ ਬੇਰਹਿਮ ਹੋ ਕੇ ਖ਼ਬਰ ਸੁਣਾਈ ਮਾੜੀ,
ਬੜੀ ਮਿਹਰਬਾਨੀ ਉਹਨਾਂ ਚਿੱਠੀਆਂ ਤੇ ਤਾਰਾਂ ਦੀ,
ਜਿਹੜੇ ਮੇਰੇ ਰਾਹੀਂ ਮੈਨੂੰ ਸਾੜਣ ਲਈ ਵਿਛ ਜਾਂਦੇ,
ਬੜੀ ਮਿਹਰਬਾਨੀ ਉਹਨਾਂ ਮਘੇ-ਅੰਗਿਆਰਾਂ ਦੀ,
ਜਿੰਨਾਂ ਨੇ ਕਦੀ ਮੈਨੂੰ ਵੱਡਿਆ ਜਾਂ ਵੱਡਣਾ ਹੈ,
ਬੜੀ ਮਿਹਰਬਾਨੀ ਉਹਨਾਂ ਤੀਰਾਂ-ਤਲਵਾਰਾਂ ਦੀ,
ਜਿਹੜੇ ਮੈਨੂੰ ਬੇਗੁਰਾ ਤੇ ਬੇਗੁਣਾ ਦੱਸਦੇ ਨੇ,
ਬੜੀ ਮਿਹਰਬਾਨੀ ਉਹਨਾਂ ਸਾਰੇ ਗੁਣਕਾਰਾਂ ਦੀ..........

ਇਸ਼ਕ
ਨਾ ਦਿਨ ਲੰਘਣ ਦਾ ਗਮ ਕੋਈ, ਨਾ ਸੋਚ ਕਾਲੀਆਂ ਰਾਤਾਂ ਦੀ,
ਮੈ ਕੀ ਜਾਣਾਂ ਮੈ ਕੀ ਸਮਝਾਂ, ਇਹ ਰਮਝ ਇਸ਼ਕ ਦੀਆਂ ਬਾਤਾਂ ਦੀ,
ਨਾ ਬਚਪਨ ਲੰਘਿਆ ਯਾਦ ਸਾਡੇ, ਨਾ ਅਸੀ
ਜਬਾਨੀਆਂ ਗਾਲੀਆਂ ਨੇ,
ਇਹ ਇਸ਼ਕ ਤਾਂ ਸ਼ੌਕ ਅਮੀਰਾਂ ਦਾ, ਸਾਡੇ ਲਈ ਸਿਰਫ ਕਹਾਣੀਆਂ ਨੇ...
ਮੈ ਕੀ ਜਾਣਾਂ ਮੈ ਕੀ ਸਮਝਾਂ, ਇਹ ਰਮਝ ਇਸ਼ਕ ਦੀਆਂ ਬਾਤਾਂ ਦੀ,
ਨਾ ਬਚਪਨ ਲੰਘਿਆ ਯਾਦ ਸਾਡੇ, ਨਾ ਅਸੀ
ਜਬਾਨੀਆਂ ਗਾਲੀਆਂ ਨੇ,
ਇਹ ਇਸ਼ਕ ਤਾਂ ਸ਼ੌਕ ਅਮੀਰਾਂ ਦਾ, ਸਾਡੇ ਲਈ ਸਿਰਫ ਕਹਾਣੀਆਂ ਨੇ...
Sunday, July 18, 2010
Wednesday, July 14, 2010
ਬਦਲਦੇ ਦੇਖੇ ਨੇ
ਯਾਰ ਬਦਲਦੇ ਦੇਖੇ ਨੇ .....ਦਿਲਦਾਰ ਬਦਲਦੇ ਦੇਖੇ ਨੇ
ਪੈਸੇ ਦੀ ਖਾਤਰ ਏਥੇ ....ਪਿਆਰ ਬਦਲਦੇ ਦੇਖੇ ਨੇ
ਰਾਜ ਦੱਸੇ ਦਿਲਾ ਦੇ ਜਿਸਨੂੰ ....ਓਹ ਹਮਰਾਜ ਬਦਲਦੇ ਦੇਖੇ ਨੇ
ਮਾਨ ਸੀ ਜਿਹੜੇ ਮਿੱਤਰਾ ਤੇ..... ਇਮਾਨ ਬਦਲਦੇ ਦੇਖੇ ਨੇ
ਮੌਕੇ ਚੜੇ ਯਾਰਾ ਖਾਤਰ .....ਇਕਰਾਰ ਬਦਲਦੇ ਦੇਖੇ ਨੇ
ਰਾਹ ਚੜੇ ਮੰਜ਼ਿਲ ਦੇ ਜਿਨਾ.... ਖਾਤਿਰ ਰਾਹਦਾਰ ਬਦਲਦੇ ਦੇਖੇ ਨੇ
ਜਮ਼ੀਨ ਵੀ ਪਿੱਛੇ ਹਟ ਜਾਦੀ ...ਅਸਮਾਨ ਬਦਲਦੇ ਦੇਖੇ ਨੇ
ਦੁਨੀਆ ਦਾ ਯਾਰੋ ਕੀ ਕਹਿਣਾ................................ ਜਹਾਨ ਬਦਲਦੇ ਦੇਖੇ ਨੇ

ਪਰਦੇਸ
ਜੰਮਨ ਭੂਮੀ ਨੂੰ ਛੱਡ ਕੇ ਆੳਣਾ ਸੌਖਾ ਨਹੀਂ ਹੁੰਦਾ,
ੳਪਰੀ ਧਰਤੀ ਤੇ ਚਿੱਤ ਲਾਉਣਾ ਸੌਖਾ ਨਹੀਂ ਹੁੰਦਾ,
ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾ ਦੇ,
ਟੁਕੜਿਆ ਵਿੱਚ ਵੱਖ ਹੌ ਕੇ ਜਿਉਣਾ ਸੌਖਾ ਨਹੀਂ ਹੁੰਦਾ,
ਪਾਪੀ ਪੇਟ ਦੀ ਭੁੱਖ ਹਰਾ ਦਿੰਦੀ ਹੈ ਬੰਦੇ ਨੂੰ,
ਬਈ ਸੱਜਣਾ ਕੌਲੌ ਉੱਠ ਕੇ ਆਉਣਾ ਸੌਖਾ ਨਹੀਂ ਹੁੰਦਾ,
ਸੌਹਰਤ ਦੇ ਦੀਵੇ ਵਿੱਚ ਖੂਨ ਜਿਗਰ ਦਾ ਪੈਂਦਾ ਹੈ,
ਬਈ ਦੁਨੀਆ ਦੇ ਵਿੱਚ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ
ਇਸ ਨਗਰ ਵਿੱਚ ਦੌਸਤਾ ਤੂੰ ਜਦ ਵੀ ਆਵੇਗਾ,
ਮੌਹ ਵਫਾ ਨੂੰ ਛੱਡ ਕੇ ਹਰ ਚੀਜ਼ ਇਥੇ ਪਾਏਗਾ,
ਸੌਨੇ ਚਾਦੀਂ ਦੇ ਨਗਰ ਇਥੇ ਸਿੱਕੇ ਬੜੇ ਕਮਾਏਗਾ,
ਪਰ ਸੌਚ ਕੇ ਮੈ ਕੰਬਦਾ ਹਾਂ ਤੂੰ ਇਥੇ ਜੌ ਗਵਾਏਗਾ,
welcome ਲਿਖਿਆ ਮਿਲੇਗਾ ਤੈਨੂੰ ਬਹੁਤੇ ਦਰਾਂ ਤੇ,
ਪਰ ਕੱਲੌ-ਕੱਲੇ ਬੂਹੇ ਨੂੰ ਤੂੰ ਬੰਦ ਅੰਦਰੌ ਪਾਏਗਾ,
ਜੇਲ ਵਾਂਗੂ ਚਾਹ ਕੇ ਵੀ ਜਾਂਦਾ ਨੀ ਇੱਥੌ ਨਿਕਲਿਆ,
ਇੱਥੌ ਛੁਟੇਗਾ ਉਦੌਂ ਦੁਨੀਆ ਤੌਂ ਹੀ ਜਦ ਜਾਏਗਾ............

ਮੇਰੇ ਨਾਲ ਗੱਲ ਕਰ਼ੌ
ਆ ਜਾਓ ਕੌਈ ਮੇਰੇ ਨਾਲ ਗੱਲ ਕਰ਼ੌ
ਮੇਰੀ ਉਦਾਸੀ ਦਾ ਆ ਕੇ ਕੌਈ ਹੱਲ ਕਰੌ
ਮੈਂ ਹਾ ਉਜੜੇ ਹੇਏ ਬਾਂਗਾ ਦੀ ਬੁਲਬੁਲ
ਆ ਕੇ ਮੇਰੀ ਕੂਕ ਦਾ ਕੌਈ ਮੁੱਲ ਕਰੌ
ਸੁਣਿਆ ਹੈ ਕਿ ਇਹ ਦੁਨੀਆਂ ਦਮਾਂ ਵਾਲਿਆ ਦੀ
ਮੇਰੇ ਨਾਲ ਵੀ ਆ ਕੇ ਕੌਈ ਦਮ ਭਰੌ
ਖੁਸ਼ੀਆ ਚ ਅਕਸਰ ਲੌਕ ਚਾਂਹਦੇ ਨੇ ਜੀਣਾ
ਮੇਰੇ ਨਾਲ ਵੀ ਜੀਣ ਦਾ ਕੌਈ ਮਨ ਕਰੌ
ਸ਼ਹਿਨਾਈਆਂ ਦੀ ਸੁਰ ਨੂੰ ਸੁਨਣ ਵਲਿਓ
ਮੇਰੇ ਰਾਗ ਵੱਲ ਵੀ ਕੌਈ ਕੰਨ ਕਰੌ
ਮੇਰੇ ਜੀਣ ਦਾ ਕੌਈ ਕਰ ਦੇਵੌ ੳਪਾਅ
ਨਹੀਂ ਤਾਂ ਮੇਰੀ ਨਬਜ਼ ਨੂੰ ਅੱਜ ਹੀ ਬੰਦ ਕਰੌ
ਮੇਰੀ ਉਦਾਸੀ ਦਾ ਆ ਕੇ ਕੌਈ ਹੱਲ ਕਰੌ
ਮੈਂ ਹਾ ਉਜੜੇ ਹੇਏ ਬਾਂਗਾ ਦੀ ਬੁਲਬੁਲ
ਆ ਕੇ ਮੇਰੀ ਕੂਕ ਦਾ ਕੌਈ ਮੁੱਲ ਕਰੌ
ਸੁਣਿਆ ਹੈ ਕਿ ਇਹ ਦੁਨੀਆਂ ਦਮਾਂ ਵਾਲਿਆ ਦੀ
ਮੇਰੇ ਨਾਲ ਵੀ ਆ ਕੇ ਕੌਈ ਦਮ ਭਰੌ
ਖੁਸ਼ੀਆ ਚ ਅਕਸਰ ਲੌਕ ਚਾਂਹਦੇ ਨੇ ਜੀਣਾ
ਮੇਰੇ ਨਾਲ ਵੀ ਜੀਣ ਦਾ ਕੌਈ ਮਨ ਕਰੌ
ਸ਼ਹਿਨਾਈਆਂ ਦੀ ਸੁਰ ਨੂੰ ਸੁਨਣ ਵਲਿਓ
ਮੇਰੇ ਰਾਗ ਵੱਲ ਵੀ ਕੌਈ ਕੰਨ ਕਰੌ
ਮੇਰੇ ਜੀਣ ਦਾ ਕੌਈ ਕਰ ਦੇਵੌ ੳਪਾਅ
ਨਹੀਂ ਤਾਂ ਮੇਰੀ ਨਬਜ਼ ਨੂੰ ਅੱਜ ਹੀ ਬੰਦ ਕਰੌ
ਮੌਤ ਮੇਰੀ ਦਾ ਦਿਨ
ਮੌਤ ਮੇਰੀ ਦਾ ਦਿਨ ਹੋਵੇ,ਤੇ ਰਾਖ਼ ਦਾ ਮੈਂ ਇੱਕ ਢੇਰ ਹੋਵਾਂ
ਤੇਰੇ ਰਾਹੀਂ ਪਿਆ ਉਡੀਕਾਂ ਮੈਂ,ਤੇਰੇ ਪੈਰ ਦੀ ਬੱਸ ਇੱਕ ਠੋਕਰ ਨੂੰ
ਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ,ਦੋ ਘੜੀਆਂ ਆ ਰਲ਼ ਕੇ ਬਹਿ ਲੈ
ਹੁਣ ਹੋਰ ਮੈਂ ਤੈਨੂੰ ਕੀ ਕਹਾਂ?ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
ਹੋ ਸਕਦੈ ਕੱਲ੍ਹ ਹੋਠਾਂ ਉੱਤੇ,ਚੁੱਪ ਦਾ ਮੋਟਾ ਜੰਦਰਾ ਵੱਜ ਜਾਏ।
ਉਮਰ ਦਾ ਪੰਛੀ ਧੋਖਾ ਕਰ ਜਾਏ,ਸੂਖ਼ਮ ਸਾਥ ਦੇਹੀ ਦਾ ਛੱਡ ਜਾਏ
ਇਸ ਪਿੰਜਰ ਦੇ ਧੁਰ ਅੰਦਰ ਤੱਕ,ਚੰਦਰਾ ਰੋਗ ਹਿਜਰ ਦਾ ਲੱਗ ਜਾਏ।
ਦਿਲ ਦੇ ਅੰਦਰ ਪਾਰਾ ਭਰ ਜਾਏ,ਧਕ-ਧਕ ਕਰਦਾ ਆਖਿਰ ਖੜ੍ਹ ਜਾਏ।
ਸ਼ਾਇਦ ਮੈਨੂੰ ਮੁਕਤੀ ਮਿਲ਼ ਜਾਏ,ਦਰਦ ਮੈਂ ਮੁੜ ਕੇ ਨਾ ਸਹਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...
ਸ਼ਾਇਦ ਬਾਲ ਅੰਞਾਣਾ ਮਨ ਦਾ,ਮੌਤ ਦੀ ਗੋਦੀ ਬਹਿ ਕੇ ਵਿਰ ਜਾਏ
ਹੋ ਸਕਦੈ ਕੱਲ੍ਹ ਤੇਰੀ ਅੱਖ ਚੋਂ, ਹੰਝੂ ਇੱਕ ਮੇਰੇ ਲਈ ਕਿਰ ਜਾਏ
ਮੈਂ ਨਹੀਂ ਚਾਹੁੰਦਾ ਮੌਤ ਮੇਰੀ ਦਾ, ਦੋਸ਼ ਕਦੇ ਵੀ ਤੇਰੇ ਸਿਰ ਜਾਏ
ਨਾਮ ਤੇਰਾ ਮੇਰੇ ਨਾਲ਼ ਜੁੜ ਜਾਏ, ਜੱਗ ਦੀਆਂ ਨਜ਼ਰਾਂ ਦੇ ਵਿੱਚ ਗਿਰ ਜਾਏ
ਮੈਂ ਨਹੀਂ ਚਾਹੁੰਦਾ ਅੰਤਿਮ ਤੋਹਫਾ, ਤੈਨੂੰ ਰੋਸਿਆਂ ਦਾ ਦਵਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ..

Sunday, July 11, 2010
.....................
♥ਜਿਹੜੇ ਮੈਨੂੰ ਆਖਦੇ ਕੇ ਪੱਲੇ ਤੇਰੇ ਕੱਖ ਵੀ ਨਹੀ,
ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ,
ਜਿਹੜੇ ਮੈਨੂੰ ਔਖੇ ਵੇਲੇ ਕੱਲੇ ਨੂੰ ਹੀ ਛੱਡ ਤੁਰੇ,
ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ,
ਜਿੰਨਾਂ ਮੋਕਾ ਵੇਖ ਕੇ ਖੁਬਾਇਆ ਛੁਰਾ ਧੋਖੇ ਨਾਲ,
ਬੜੀ ਮਿਹਰਬਾਨੀ ਧੋਖਾ ਦੇਣੇਆਂ ਮੱਕਾਰਾਂ ਦੀ,
ਜਿਹੜੇ ਮੇਰੀ ਪਿੱਠ ਪਿੱਛੇ ਕਰਨ ਬੁਰਾਈ ਸਦਾ,
ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮਖਾਰਾਂ ਦੀ,
ਜਿੰਨਾਂ ਨੇ ਬੇਰਹਿਮ ਹੋ ਕੇ ਖ਼ਬਰ ਸੁਣਾਈ ਮਾੜੀ,
ਬੜੀ ਮਿਹਰਬਾਨੀ ਉਹਨਾਂ ਚਿੱਠੀਆਂ ਤੇ ਤਾਰਾਂ ਦੀ,
ਜਿਹੜੇ ਮੇਰੇ ਰਾਹੀਂ ਮੈਨੂੰ ਸਾੜਣ ਲਈ ਵਿਛ ਜਾਂਦੇ,
ਬੜੀ ਮਿਹਰਬਾਨੀ ਉਹਨਾਂ ਮਘੇ-ਅੰਗਿਆਰਾਂ ਦੀ,
ਜਿੰਨਾਂ ਨੇ ਕਦੀ ਮੈਨੂੰ ਵੱਡਿਆ ਜਾਂ ਵੱਡਣਾ ਹੈ,
ਬੜੀ ਮਿਹਰਬਾਨੀ ਉਹਨਾਂ ਤੀਰਾਂ-ਤਲਵਾਰਾਂ ਦੀ,
ਜਿਹੜੇ ਮੈਨੂੰ ਬੇਗੁਰਾ ਤੇ ਬੇਗੁਣਾ ਦੱਸਦੇ ਨੇ,
ਬੜੀ ਮਿਹਰਬਾਨੀ ਉਹਨਾਂ ਸਾਰੇ ਗੁਣਕਾਰਾਂ ਦੀ.......

ਲੋੜ ਨਹੀਂ
ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ
ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ
ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ
ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ
ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ
ਤੁਸੀਂ ਚੰਗਿਆਂ ਤੋਂ ਵੀ ਰਹੋ ਚੰਗੇ,ਅਸੀਂ ਚੰਗੇ ਮਾੜਿਆਂ ਤੋਂ ਮਾੜੇ
ਸਦਾ ਰਹੋ ਕੋਸਦੇ ਧੰਨਵਾਦ ਕਰਨ ਦੀ ਲੋੜ ਨਹੀਂ

Friday, July 9, 2010
Thursday, July 1, 2010
ਚੰਨ
ਕਾਸ਼ ਮੈਂ ਇੱਕ ਚੰਨ ਹੁੰਦਾ
ਰਾਂਤੀ ਸੌਣ ਤੋ ਪਹਿਲਾਂ ਉਸ ਦਾ ਮੈਨੂੰ ਦੇਖਣ ਦਾ ਮਨ ਹੁੰਦਾ
ਕਰਦੀ ਇੰਤਜ਼ਾਰ ਮੇਰਾ ਖੜ ਕੇ ਬਨੇਰੇ ਤੇ
ਕਿੰਨੇ ਹੀ ਸਵਾਲ ਹੁੰਦੇ ਉਸਦੇ ਚਿਹਰੇ ਤੇ
ਕਦੀਂ ਅੱਧਾ ਤੇ ਕਦੀਂ ਪੂਰਾ ਬਣ ਕੇ ਖੜ ਜਾਂਦਾਂ
ਕਦੇ ਨਾ ਨਿਕਲਣ ਦੀ ਜ਼ਿਦ ਤੇ ਵੀ ਅੜ ਜਾਂਦਾਂ
ਉਹ ਚਾਹੇ ਕਿਸੇ ਹੋਰ ਦੀ ਵੀ ਹੋ ਜਾਂਦੀ
ਫਿਰ ਵੀ ਮੈਂ ਉਸੇ ਜਗਾਂ ਤੇ ਰਿਹ ਜਾਂਦਾਂ
ਸਾਲ ਵਿੱਚ ਇੱਕ ਵਾਰ ਕਰਦੀ ਇੰਤਜ਼ਾਰ ਮੇਰਾ
ਬਸ ਇਹੀ ਸੋਚ ਕੇ ਹਰ ਦੁੱਖ ਹੱਸਦਾ-ਹੱਸਦਾ ਜਰ ਜਾਂਦਾਂ

Subscribe to:
Posts (Atom)